Accident

ਕਾਰ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋਈ ਤਿੰਨ ਦੋਸਤਾਂ ਦੀ ਮੌਤ

ਉਤਰਾਖੰਡ, 16 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਜਿਲਾ ਪਿਥੌਰਗੜ੍ਹ ਵਿਖੇ ਇਕ ਸੜਕ ਹਾਦਸਾ (Road accident) ਵਾਪਰਨ ਕਾਰਨ ਤਿੰਨ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ ।

ਕਿਵੇਂ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਮੁਤਾਬਕ ਉੱਤਰਾਖੰਡ ਦੇ ਪਿਥੌਰਾਗੜ੍ਹ ਜਿਲ੍ਹੇ (Pithoragarh district) ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੇ ਚਲਦਿਆਂ ਬੰਗਾਪਾਣੀ ਖੇਤਰ ਵਿੱਚ ਇੱਕ ਇਨੋਵਾ ਕਾਰ 25 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਜਿਸ ਵਿੱਚ ਤਿੰਨ ਲੋਕਾਂ ਦੀ ਮੌਤ (Death) ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ । ਜਾਣਕਾਰੀ ਮੁਤਾਬਕ ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਇਹ ਕਾਰ ਪਿਥੌਰਾਗੜ੍ਹ ਤੋਂ ਮੁਨਸਯਾਰੀ ਜਾ ਰਹੀ ਸੀ । ਬੀਤੇ ਦਿਨ ਸਵੇਰੇ 11 ਵਜੇ ਦੇ ਕਰੀਬ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਤੇ ਬੰਗਾਪਾਣੀ ਦੇ ਉਮਰਗੜਾ ਨੇੜੇ ਇੱਕ ਖੱਡ ਵਿੱਚ ਡਿੱਗ ਗਈ । ਹਾਦਸੇ ਕਾਰਨ ਘਟਨਾ ਵਾਲੀ ਥਾਂ `ਤੇ ਦਹਿਸ਼ਤ ਫੈਲ ਗਈ ਅਤੇ ਆਲੇ-ਦੁਆਲੇ ਦੇ ਲੋਕ ਘਟਨਾ ਵਾਲੀ ਥਾਂ `ਤੇ ਪਹੁੰਚ ਗਏ ।

ਸੜਕ ਹਾਦਸੇ ਵਿਚ ਕੌਣ ਕੌਣ ਉਤਰ ਗਿਆ ਮੌਤ ਦੇ ਘਾਟ

ਪਿਥੌਰਗੜ੍ਹ ਜਿ਼ਲੇ ਵਿਚ ਜੋ ਇਕ ਕਾਰ ਕੰਟਰੋਲ ਗੁਆ ਬੈਠਣ ਕਰਕੇ ਡੂੰਘੀ ਖਾਈ ਵਿਚ ਜਾ ਡਿੱਗੀ ਦੇ ਸਵਾਰ ਜੋ ਤਿੰਨ ਨੌਜਵਾਨ ਮੌਤ ਦੇ ਘਾਟ ਉਤਰ ਗਏ ਹਨ ਵਿਚ ਲਕਸ਼ਮਣ ਸਿੰਘ (30), ਅੰਕਿਤ ਪਾਂਡੇ (30), ਅਤੇ ਆਯੁਸ਼ ਪੰਤ (26) ਪਿਥੌਰਾਗੜ੍ਹ ਜਿ਼ਲ੍ਹੇ ਦੇ ਵਸਨੀਕ ਸ਼ਾਮਲ ਸਨ ।

ਜ਼ਖ਼ਮੀ ਦੇਵੇਂਦਰ ਪੰਤ ਦੀ ਪਿਥੌਰਗੜ੍ਹ ਦਾ ਹੀ ਸੀ ਰਹਿਣ ਵਾਲਾ

ਹਾਦਸੇ ਵਿੱਚ ਜ਼ਖ਼ਮੀ (Injured) ਹੋਏ ਦੇਵੇਂਦਰ ਪੰਤ (25) ਵੀ ਪਿਥੌਰਾਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ । ਸੜਕ ਹਾਦਸੇ ਵਿੱਚ ਮਰਨ ਵਾਲੇ ਆਯੁਸ਼ ਪੰਤ ਨੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਅਤੇ ਲੰਡਨ ਵਿੱਚ ਕੰਮ ਕਰ ਰਿਹਾ ਸੀ । ਉਹ 16 ਫਰਵਰੀ ਨੂੰ ਘਰ ਵਾਪਸ ਆਇਆ ਸੀ ਅਤੇ ਪਿਥੌਰਾਗੜ੍ਹ ਸ਼ਹਿਰ ਵਿੱਚ ਆਪਣਾ ਜਿਮ ਵੀ ਚਲਾ ਰਿਹਾ ਸੀ । ਉਸ ਦੇ ਪਰਿਵਾਰਕ ਮੈਂਬਰ ਇਸ ਹਾਦਸੇ `ਤੇ ਬਾਅਦ ਸਦਮੇ ਵਿਚ ਹਨ ।

ਪੁਲਸ ਦੇ ਐਸ. ਡੀ. ਆਰ. ਐਫ. ਟੀਮਾਂ ਨੇ ਪਹੁੰਚਾਇਆ ਜ਼ਖ਼ਮੀਆਂ ਨੂੰ ਹਸਪਤਾਲ

ਹਾਦਸੇ ਦੀ ਸੂਚਨਾ ਮਿਲਦੇ ਹੀ ਮਡਕੋਟ ਪੁਲਸ ਚੌਕੀ ਦੇ ਇੰਚਾਰਜ ਨੀਰਜ ਚੌਹਾਨ ਆਪਣੀ ਟੀਮ ਨਾਲ ਮੌਕੇ `ਤੇ ਪਹੁੰਚੇ । ਇਸ ਤੋਂ ਬਾਅਦ ਮਾਲ ਵਿਭਾਗ ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਵੀ ਮੌਕੇ `ਤੇ ਪਹੁੰਚੀਆਂ। ਸਥਾਨਕ ਨਿਵਾਸੀਆਂ ਦੀ ਮਦਦ ਨਾਲ ਖੱਡ ਵਿੱਚ ਡਿੱਗੀ ਕਾਰ ਤੱਕ ਪਹੁੰਚਿਆ ਗਿਆ ਅਤੇ ਜ਼ਖ਼ਮੀ ਅਤੇ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ ।

Read More : ਸ਼ਰਧਾਲੂਆਂ ਨਾਲ ਭਰੀ ਬਸ ਦੇ ਡੰਪਰ ਨਾਲ ਟਕਰਾਉਣ ਕਾਰਨ ਪੰਦਰਾਂ ਜ਼ਖ਼ਮੀ

Leave a Comment

Your email address will not be published. Required fields are marked *

Scroll to Top