ਪਟਿਆਲਾ, 4 ਅਪ੍ਰੈਲ : ਬੀਤੇ ਦਿਨੀਂ ਸੂਲਰ ਪੁੱਲੀ ਕੋਲ ਇਕ ਓਬਰ ਲੋਡ ਟਿੱਪਰ ਰੇਤਾ ਉਤਾਰਨ ਲੱਗਿਆਂ ਬੇਕਾਬੂ ਹੋ ਗਿਆ ਤੇ ਉਹ ਬੀੜ ਖੇੜੀ ਗੁੱਜਰਾਂ ਦੇ ਪਾਰਕ ਦਾ ਗੇਟ ਤੇ ਫੈਂਸੀ ਡਰੀਲਿੰਗ ਨੂੰ ਤੋੜਦਾ ਹੋਇਆ ਪਬਲਿਕ ਪਾਰਕ ਵਿਚ ਪਲਟ ਗਿਆ, ਜਿਸ ਵੇਲੇ ਟਿੱਪਰ ਪਾਰਕ ਵਿਚ ਵੜਿਆ ਉਸ ਸਮੇਂ ਲੋਕ ਪਾਰਕ ਵਿਚ ਘੁੰਮ ਰਹੇ ਸਨ, ਜੇਕਰ ਕੋਈ ਵੀ ਵਿਅਕਤੀ ਗੇਟ ਦੇ ਨੇੜੇ ਹੁੰਦਾ ਤਾਂ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ । ਇਸ ਟਿੱਪਰ ਵਲੋਂ ਬੀੜ ਖੇੜੀ ਗੁਜਰਾਂ ਦੇ ਨੇਚਰ ਪਾਰਕ ਦਾ ਇਕ ਗੇਟ ਅਤੇ ਇਕ ਪਾਸੇ ਵਾਲੀ ਫੈਂਸੀ ਡਰੀਲਿੰਗ ਬਿਲਕੁਲ ਤੋੜ ਦਿੱਤੀ ਹੈ । ਹੁਣ ਤੱਕ ਨਾ ਤਾਂ ਕਿਸੇ ਪੰਚਾਇਤੀ ਵਿਭਾਗ ਦੇ ਅਧਿਕਾਰੀ ਨੇ ਅਤੇ ਨਾ ਹੀ ਜੰਗਲਾਤ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਇਸ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ।
ਪਾਰਕ ਦਾ ਗੇਟ ਤੇ ਫੈਂਸੀ ਡਰੀਲਿੰਗ ਟੁੱਟੀ
ਇਹ ਪਾਰਕ ਬੀੜ ਖੇੜ੍ਹੀ ਗੁੱਜਰਾਂ ਪਿੰਡ ਵਿਚ ਆਉਂਦਾ ਹੈ ਅਤੇ ਜਿਥੇ ਨਜਾਇਜ਼ ਰੇਤਾ ਬਜ਼ਰੀ ਸੁੱਟਿਆ ਜਾਂਦਾ ਹੈ, ਉਹ ਜੰਗਲਾਤ ਵਿਭਾਗ ਦੀ ਥਾਂ ਹੈ, ਪਰ ਅਫਸੋਸ ਦੋਵੇ ਹੀ ਵਿਭਾਗ ਕੁੰਭਕਰਨੀ ਨੀਂਦ ਸੁੱਤੇ ਹਨ ਅਤੇ ਸਰਕਾਰੀ ਪ੍ਰਾਪਰਟੀ ਤਹਿ-ਨਹਿਸ ਹੋ ਰਹੀ ਹੈ। ਲੋਕਾਂ ਨੇ ਕਿਹਾ ਕਿ ਇਸ ਬਾਰੇ ਉਹ ਇਸ ਸਬੰਧੀ ਬੀ ਡੀ ਪੀ ਓ ਪੰਚਾਇਤ ਦੇ ਧਿਆਨ ਵਿਚ ਲਿਆਉਣਗੇ ।




