Illegal detention

ਸਮਾਨ ਚੋਰੀ ਕਰਨ ਤੇ ਦੋ ਤੇ ਕੇਸ ਦਰਜ

ਸ਼ੰਭੂ, 6 ਜੁਲਾਈ 2025 : ਥਾਣਾ ਸ਼ੰਭੂ ਪੁਲਸ (Shambhu Police Station) ਨੇ ਦੋ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ 305 ਬੀ. ਐਨ. ਐਸ. ਤਹਿਤ ਸਮਾਨ ਚੋਰੀ ਕਰਨ ਤੇ ਕੇਸ ਦਰਜ ਕੀਤਾ ਹੈ । ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਦੀਪ ਸਿੰਘ ਪੁੱਤਰ ਮੇਵਾ ਸਿੰਘ, ਸੁਖਦੇਵ ਸਿੰਘ ਪੁੱਤਰ ਧਰਮ ਸਿੰਘ ਵਾਸੀਆਨ ਪਿੰਡ ਨੰਨਹੇੜਾ ਥਾਣਾ ਸੰਭੂਸ਼ਾਮਲ ਹਨ ।

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਕੀ ਕੀ ਦੱਸਿਆ ਸਿ਼ਕਾਇਤਕਰਤਾ ਨੇ

ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਨਿਸ਼ਾਨ ਸਿੰਘ ਪੁੱਤਰ ਜੀਵਨ ਸਿੰਘ ਵਾਸੀ ਪਿੰਡ ਨੰਨਹੇੜਾ ਥਾਣਾ ਸੰਭੂਨੇ ਦੱਸਿਆ ਕਿ ਉਹ ਸਹਿਜਪਾਲ ਸਿੰਘ ਪੁੱਤਰ ਜਸਪਾਲ ਸਿੰਘ ਦੇ ਪਿੰਡ ਅਲੀਮਾਜਰਾ ਵਿਖੇ ਖੇਤਾਂ ਵਿੱਚ ਬਣੇ ਫਾਰਮ ਹਾਊਸ ਵਿੱਚ ਰਹਿੰਦਾ ਹੈ ਤੇ 3 ਜੁਲਾਈ 2025 ਫਾਰਮ ਹਾਊਸ ਦੇ ਗੇਟ ਨੂੰ ਤਾਲਾ ਲਗਾ ਕੇ ਚਲਿਆ ਗਿਆ ਤੇ ਜਦੋਂ ਵਾਪਸ ਆਇਆ ਤਾਂ ਦੇਖਿਆ ਕਿ ਕਮਰੇ ਵਿੱਚ ਏ. ਸੀ, ਇਨਵਰਟਰ ਬੈਟਰਾ, ਫਰਿਜ ਅਤੇ ਮੋਟਰ ਦੀ ਕੇਬਲ ਤਾਰ ਗਾਇਬ ਸੀ, ਜਿਨ੍ਹਾਂ ਨੂੰ ਉਪਰੋਕਤ ਵਿਅਕਤੀਆਂ ਨੇ ਚੋਰੀ (Theft) ਕਰ ਲਿਆ ਸੀ । ਪੁਲਸ ਨੇ ਕੇਸ ਦਰਜ (Case registered) ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਸ਼ੰਭੂ ਪੁਲਸ ਕੀਤਾ ਇਕ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

Leave a Comment

Your email address will not be published. Required fields are marked *

Scroll to Top