ਚੰਡੀਗੜ੍ਹ, 26 ਫਰਵਰੀ 2026 : ਪੰਜਾਬ ਦੇ ਦੋ ਸ਼ਹਿਰਾਂ ਪਾਤੜਾਂ ਤੇ ਅਬੋਹਰ ਵਿਖੇ ਦੋ ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਤਣਾਅ ਦੇ ਚਲਦਿਆਂ ਖੁਦਕੁ਼ਸ਼ੀ (Suicide) ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਕੌਣ ਹਨ ਦੋਵੇਂ ਜਣੇ
ਮਿਲੀ ਜਾਣਕਾਰੀ ਮੁਤਾਬਕ ਜੋ ਪਾਤੜਾਂ ਤੇ ਅਬੋਹਰ (Patran And Abohar) ਵਿਖੇ ਵਿਦਿਆਰਥੀਆਂ ਵਲੋਂ ਪੜ੍ਹਾਈ ਦੇ ਤਣਾਅ ਦੇ ਚਲਦਿਆਂ ਖੁਦਕੁਸ਼ੀ ਕਰ ਲਈ ਗਈ ਹੈ ਵਿਚ ਪਹਿਲੇ ਮਾਮਲਾ ਪਾਤੜਾਂ ਵਿਖੇ ਸਾਹਮਣੇ ਆਇਆ ਹੈ । ਜਿਥੇ ਕਿ ਵਿਦਿਆਰਥਣ ਇੰਦਰਪ੍ਰੀਤ ਕੌੌਰ ਜੋ ਕਿ ਪੀ. ਜੀ. ਵਿਚ ਰਹਿ ਕੇ ਨਰਸਿੰਗ ਦਾ ਕੋਰਸ ਕਰ ਰਹੀ ਸੀ ਨੇ ਆਪਣੇ ਕਮਰੇ ਵਿਚ ਹੀ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ । ਪੁਲਸ ਨੇ ਪੋਸਟਮਾਰਟਮ (Postmortem) ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ।
ਕੌਣ ਹੈ ਅਬੋਹਰ ਵਿਖੇ ਖੁਦਕੁਸ਼ੀ ਕਰਨ ਵਾਲਾ ਦੂਸਰਾ ਵਿਦਿਆਰਥੀ
ਪੰਜਾਬ ਦੇ ਸ਼ਹਿਰ ਅਬੋਹਰ ਵਿਖੇ 14 ਸਾਲਾ ਅੰਕਿਤ ਵਲੋਂ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਖਿਆ ਦੌਰਾਨ ਵਿਦਿਆਰਥੀ ਮਾਨਸਿਕ ਤੌਰ ‘ਤੇ ਪ੍ਰੇਸ਼ਾਨ (Mentally disturbed) ਸੀ ਤੇ ਘਟਨਾ ਸਮੇਂ ਪਰਿਵਾਰ ਵਿਆਹ ਗਿਆ ਸੀ । ਪਰਿਵਾਰ ਅਨੁਸਾਰ ਅੰਕਿਤ ਨੇ ਆਪਣੇ ਕਮਰੇ ਵਿੱਚ ਆਈ. ਡੀ. ਕਾਰਡ ਦੇ ਰਿਬਨ ਨਾਲ ਫਾਹਾ ਲੈ ਲਿਆ । ਜਦੋਂ ਪ੍ਰਵਾਰ ਘਰ ਆਇਆ ਤਾਂ ਅੰਕਿਤ ਲਟਕ ਰਿਹਾ ਸੀ । ਪ੍ਰਵਾਰ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ।
Read More : ਪਿੰਡ ਬੇਨੜਾ ਦੇ ਨੌਜਵਾਨ ਨੇ ਕੀਤੀ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ




