ਵੀ ਨਰਾਇਣਨ ਇਸਰੋ ਦੇ ਨਵੇਂ ਚੇਅਰਮੈਨ ਨਿਯੁਕਤ
ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਵੇਂ ਮੁਖੀ ਅਤੇ ਪੁਲਾੜ ਵਿਭਾਗ ਦੇ ਸਕੱਤਰ ਵਜੋਂ ਭਾਰਤ ਸਰਕਾਰ ਨੇ ਵੀ. ਨਰਾਇਣਨ ਨੂੰ ਨਿਯੁਕਤ ਕੀਤਾ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਇਸਰੋ ਮੁਖੀ ਵਜੋਂ ਵੀ. ਨਾਰਾਇਣਨ 14 ਜਨਵਰੀ ਨੂੰ ਅਹੁਦਾ ਸੰਭਾਲਣਗੇ ਅਤੇ ਮੌਜੂਦਾ ਮੁਖੀ ਐਸ ਸੋਮਨਾਥ ਦੀ ਥਾਂ ਲੈਣਗੇ । ਦੱਸਣਯੋਗ ਹੈ ਕਿ ਭਾਰਤੀ ਇਸਰੋ ਸੰਗਠਨ ਇਕ ਵਿਗਿਆਨਕ ਸੰਗਠਨ ਹੈ ਤੇ ਇਸ ਵਲੋਂ ਸਮੇਂ ਸਮੇਂ ਸਿਰ ਵਿਗਿਆਨ ਦੇ ਖੇਤਰ ਵਿਚ ਵੱਡੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਗਈਆਂ ਹਨ ।