Harpal Cheema

ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਖ-ਵੱਖ ਲੋਕ ਹਿਤੈਸ਼ੀ ਫ਼ੈਸਲੇ : ਵਿੱਤ ਮੰਤਰੀ

ਚੰਡੀਗੜ੍ਹ, 23 ਫਰਵਰੀ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ (Punjab Cabinet Meeting) ਵਿਚ ਵੱਖ-ਵੱਖ ਲੋਕ ਹਿਤੈਸ਼ੀ ਫ਼ੈਸਲੇ ਲਏ ਗਏ ਹਨ ।

ਕੀ ਕੀ ਫ਼ੈਸਲੇ ਗਏ ਹਨ

ਪੰਜਾਬ ਦੇ ਵਿੱਤ ਮੰਤਰੀ (Finance Minister of Punjab) ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਕੈਬਨਿਟ ਮੀਟਿੰਗ ਵਿਚ ਪੰਜਾਬ ਲਘੂ ਉਦਯੋਗ ਵਿਭਾਗ ਨੇ ਇੱਕ ਵਾਰ ਨਿਪਟਾਰਾ ਯੋਜਨਾ ਸ਼ੁਰੂ ਕੀਤੀ ਸੀ ਦੀ ਆਖਰੀ ਮਿਤੀ 30 ਜੂਨ 2026 ਤੱਕ ਕਰ ਦਿੱਤੀ ਗਈ ਹੈ । ਪੰਜਾਬ ਵਿੱਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਸੰਬੰਧ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਬੇਸ਼ਕ ਜ਼ਮੀਨ ਸਰਕਾਰ ਦੀ ਸੀ ਪਰ ਉਥੇ ਖੇਤੀ ਚੱਲ ਰਹੀ ਸੀ ਦੇ ਚਲਦਿਆਂ ਨੁਕਸਾਨ ਦੀ ਕੀਤੀ ਗਈ ਗਿਰਦਾਵਰੀ ਦੌਰਾਨ ਹੁਣ ਉਨ੍ਹਾਂ ਵਿਅਕਤੀ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਵਿਚ ਪੰਚ, ਸਰਪੰਚ, ਪਟਵਾਰੀ ਅਤੇ ਇਹ ਯਕੀਨੀ ਬਣਾਉਣਗੇ ਕਿ ਉਥੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੁਣ ਮੁਆਵਜ਼ਾ ਮਿਲੇਗਾ ।

ਪੰਜਾਬ ਦੀ ਨੈਸ਼ਨਲ ਹਾਈਵੇ ਅਥਾਰਿਟੀ ਲੈ ਸਕਦੀ ਹੈ ਮਿੱਂਟੀ ਨੂੰ ਡੀਸਲਟ ਕਰਨ ਲਈ

ਚੀਮਾ ਨੇ ਕਿਹਾ ਕਿ ਪੰਜਾਬ ਦੀ ਨੈਸ਼ਨਲ ਹਾਈਵੇ ਅਥਾਰਟੀ ਮਿੱਟੀ ਨੂੰ ਡੀਸਲਟ ਕਰਨ ਲਈ ਲੈ ਸਕਦੀ ਹੈ, ਜੋ ਕਿ 3 ਰੁਪਏ ਪ੍ਰਤੀ ਫੁੱਟ ਦੀ ਦਰ ਨਾਲ ਦਿੱਤੀ ਜਾਵੇਗੀ । ਕੋਵਿਡ-19 ਮਹਾਂਮਾਰੀ ਦੌਰਾਨ, ਬਹੁਤ ਸਾਰੇ ਲੋਕਾਂ ਨੇ ਸਵੈ-ਇੱਛੁਕ ਭੂਮਿਕਾ ਨਿਭਾਈ । ਜਿਨ੍ਹਾਂ ਲੋਕਾਂ ਨੇ ਪੈਰਾ ਮੈਡੀਕਲ ਜਾਂ ਮੈਡੀਕਲ ਕੋਰਸ ਪੂਰੇ ਕੀਤੇ ਸਨ, ਉਹ ਲੋਕਾਂ ਦੀ ਮਦਦ ਲਈ ਅੱਗੇ ਆਏ । ਹੁਣ ਇੱਕ ਸਾਲ ਤੋਂ ਘੱਟ ਤਜਰਬੇ ਵਾਲੇ ਲੋਕਾਂ ਨੂੰ 5 ਅੰਕ ਦਿੱਤੇ ਜਾਣਗੇ, ਅਤੇ ਇੱਕ ਸਾਲ ਤੋਂ ਵੱਧ ਤਜਰਬੇ ਵਾਲੇ ਲੋਕਾਂ ਨੂੰ 10 ਅੰਕ ਦਿੱਤੇ ਜਾਣਗੇ, ਅਤੇ ਇਹ ਅੰਕ ਉਨ੍ਹਾਂ ਦੀ ਨੌਕਰੀ ਨਾਲ ਜੁੜੇ ਹੋਣਗੇ। ਗਰੁੱਪ-ਸੀ ਸਟਾਫ ਨਰਸ ਦੀਆਂ 361 ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।

ਪੰਜਾਬ ਯੋਜਨਾ ਵਿਭਾਗ ਵਿਚ ਪਹਿਲਾਂ ਕਿੰਨੀਆਂ ਅਸਾਮੀਆਂ ਸਨ

ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਯੋਜਨਾ ਵਿਭਾਗ ਵਿੱਚ ਪਹਿਲਾਂ ਯੋਜਨਾ ਬੋਰਡ ਅਧੀਨ ਤਿੰਨ ਅਸਾਮੀਆਂ ਸਨ ਅਤੇ ਹੁਣ ਵਿਭਾਗ ਵਿੱਚ ਦੋ ਹੋਰ ਅਸਾਮੀਆਂ ਜੋੜੀਆਂ ਗਈਆਂ ਹਨ । ਮੁੱਖ ਮੰਤਰੀ ਚੇਅਰਮੈਨ ਹਨ ਅਤੇ ਵਿੱਤ ਮੰਤਰੀ ਉਪ-ਚੇਅਰਮੈਨ ਹਨ । ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਅਪਰਾਧੀਆਂ ਲਈ ਪਨਾਹਗਾਹ ਬਣਾ ਦਿੱਤਾ ਹੈ । ਇਸ ਨੂੰ ਹੱਲ ਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ । ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਇਨਾਮ ਦੀ ਰਕਮ ਹੁਣ ਐਸ. ਐਸ. ਪੀ. ਪੱਧਰ ਦੇ ਅਧਿਕਾਰੀਆਂ ਲਈ 1 ਲੱਖ ਰੁਪਏ, ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਲਈ 1.5 ਲੱਖ ਰੁਪਏ ਅਤੇ ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਲਈ 2 ਲੱਖ ਰੁਪਏ ਕਰ ਦਿੱਤੀ ਗਈ ਹੈ । ਇਹ ਗੈਂਗਸਟਰਾਂ ਵਿਰੁੱਧ ਲੜਾਈ ਵਿੱਚ ਮਦਦ ਕਰੇਗਾ ।

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲੇਗਾ 6 ਤੱਕ

ਪੰਜਾਬ ਸਰਕਾਰ ਦੇ ਸਾਲਾਨਾ ਬਜਟ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ (Harpal Cheema) ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 6 ਮਾਰਚ ਤੋਂ 16 ਮਾਰਚ ਤੱਕ ਹੋਵੇਗਾ, ਜਿਸ ਵਿੱਚ ਰਾਜਪਾਲ 6 ਮਾਰਚ ਨੂੰ ਸਵੇਰੇ 11 ਵਜੇ ਆਪਣਾ ਭਾਸ਼ਣ ਦੇਣਗੇ, ਫਿਰ ਦੁਪਹਿਰ 2 ਵਜੇ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ, ਫਿਰ 7 ਮਾਰਚ ਨੂੰ ਛੁੱਟੀ ਹੋਵੇਗੀ ਅਤੇ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ, ਜਿਸ ਵਿੱਚ ਐਤਵਾਰ ਚੁਣਿਆ ਗਿਆ ਹੈ, ਜੋ ਕਿ ਮਹਿਲਾ ਦਿਵਸ ਹੈ, ਅਤੇ 9 ਮਾਰਚ ਨੂੰ ਰਾਜਪਾਲ ਦੇ ਭਾਸ਼ਣ `ਤੇ ਬਹਿਸ ਹੋਵੇਗੀ, 10, 11 ਮਾਰਚ ਨੂੰ ਬਹਿਸ ਹੋਵੇਗੀ ਅਤੇ 12 ਮਾਰਚ ਨੂੰ ਗੈਰ-ਵਿਧਾਨਕ ਕੰਮ ਹੋਵੇਗਾ, ਫਿਰ 13, 14, 15 ਮਾਰਚ ਨੂੰ ਛੁੱਟੀ ਹੋਵੇਗੀ ਅਤੇ ਆਖਰੀ ਦਿਨ 16 ਮਾਰਚ ਹੋਵੇਗਾ। ਸ਼ਰਾਬ ਨੂੰ ਲੈ ਕੇ ਮੰਤਰੀ ਹਰਪਾਲ ਚੀਮਾ ਨੇ ਐਲਾਨ ਕੀਤਾ ਹੈ ਕਿ ਨਵੀਂ ਆਬਕਾਰੀ ਨੀਤੀ ਤਹਿਤ ਇਸ ਸਾਲ ਪੰਜਾਬ ਵਿੱਚ ਸ਼ਰਾਬ ਮਹਿੰਗੀ ਨਹੀਂ ਹੋਵੇਗੀ ।

Read more : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਕਈ ਅਹਿਮ ਫ਼ੈਸਲੇ : ਹਰਪਾਲ ਚੀਮਾ

Leave a Comment

Your email address will not be published. Required fields are marked *

Scroll to Top