ਚੰਡੀਗੜ੍ਹ, 19 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ (Malvinder Singh Kang) ਨੇ ਸੰਸਦ ਦੇ ਸ਼ਰਦੈ ਰੁੱਤ ਸੈਸ਼ਨ ਦੌਰਾਨ ਕੇਂਦਰ ਸਰਕਾਰ ਦੇ ਪ੍ਰਸਤਾਵਿਤ `ਵੀ ਬੀ-ਜੀ ਰਾਮ ਜੀ ਬਿੱਲ (VB-G Ram Ji Bill) ਦਾ ਸਖ਼ਤ ਵਿਰੋਧ ਕੀਤਾ ।
ਬਿੱਲ ਨੂੰ ਕਰੋੜਾਂ ਪੇਂਡੂ ਮਜ਼ਦੂਰਾਂ ਦੀ ਰੋਜੀ ਰੋਟੀ ਤੇ ਸਿੱਧਾ ਹਮਲਾ ਕਰਾਰ
ਉਨ੍ਹਾਂ ਇਸ ਬਿੱਲ ਨੂੰ ਕਰੋੜਾਂ ਪੇਂਡੂ ਮਜ਼ਦੂਰਾਂ ਦੀ ਰੋਜ਼ੀ ਰੋਟੀ `ਤੇ ਸਿੱਧਾ ਹਮਲਾ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਮਕਸਦ ਮਨਰੇਗਾ ਵਰਗੀ ਦੇਸ਼ ਦੀ ਸਭ ਤੋਂ ਵੱਡੀ ਸਮਾਜਿਕ ਸੁਰੱਖਿਆ ਯੋਜਨਾ ਨੂੰ ਕਮਜ਼ੋਰ ਕਰਨਾ ਹੈ । ਕੰਗ ਨੇ ਇਸ ਦੀ ਤੁਲਨਾ ਰੱਦ ਕੀਤੇ ਗਏ ਖੇਤੀ ਕਾਨੂੰਨਾਂ ਨਾਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਕਾਨੂੰਨਾਂ ਨੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਖਤਰੇ `ਚ ਪਾਇਆ ਸੀ, ਉਸੇ ਤਰ੍ਹਾਂ ਇਹ ਬਿੱਲ ਗਰੀਬ ਮਜ਼ਦੂਰਾਂ (Bill poor workers) ਲਈ ਸੰਕਟ ਪੈਦਾ ਕਰੇਗਾ । ਉਨ੍ਹਾਂ ਕੇਂਦਰ ਵੱਲੋਂ ਮਨਰੇਗਾ `ਚ ਵਿੱਤੀ ਹਿੱਸੇਦਾਰੀ 90 ਤੋਂ ਘਟਾ ਕੇ 60 ਫੀਸਦੀ ਕਰਨ ਦੇ ਪ੍ਰਸਤਾਵ ਦੀ ਵੀ ਆਲੋਚਨਾ ਕੀਤੀ ।
Read More : ਪਟਿਆਲਾ ਫਲਾਇੰਗ ਕਲੱਬ ਵਿੱਚ ਏਅਰਕ੍ਰਾਫਟ ਇੰਜਨੀਅਰਾਂ ਨਾਲ ਕੀਤੀ ਗੱਲਬਾਤ




