ਟੋਲ ਮੰਗਣ ਤੇ ਕਾਰ ਸਵਾਰ ਨੌਜ਼ਵਾਨਾਂ ਕੀਤੀ ਟੋਲ ਮੁਲਾਜਮਾਂ ਦੀ ਕੁਟਮਾਰ

ਟੋਲ ਮੰਗਣ ਤੇ ਕਾਰ ਸਵਾਰ ਨੌਜ਼ਵਾਨਾਂ ਕੀਤੀ ਟੋਲ ਮੁਲਾਜਮਾਂ ਦੀ ਕੁਟਮਾਰ

ਟੋਲ ਮੰਗਣ ਤੇ ਕਾਰ ਸਵਾਰ ਨੌਜ਼ਵਾਨਾਂ ਕੀਤੀ ਟੋਲ ਮੁਲਾਜਮਾਂ ਦੀ ਕੁਟਮਾਰ
ਹਿਸਾਰ : ਹਰਿਆਣਾ ਦੇ ਹਿਸਾਰ ਦੇ ਬਾਡੋ ਪੱਟੀ ਟੋਲ ਪਲਾਜ਼ਾ ‘ਤੇ ਟੈਕਸ ਮੰਗਣ ਨੂੰ ਲੈ ਕੇ ਬਿਨਾਂ ਨੰਬਰੀ ਤਿੰਨ ਗੱਡੀਆਂ ਵਿਚ ਸਵਾਰ ਨੌਜਵਾਨਾਂ ਵਲੋਂ ਟੋਲ ਟੈਕਸ ਬੈਰੀਅਰ ਨੂੰ ਜਿਥੇ ਤੋੜ ਦਿੱਤਾ ਗਿਆ, ਉਥੇ ਟੋਲ ਮੁਲਾਜਮਾਂ ਦੀ ਕੁੱਟਮਾਰ ਵੀ ਕੀਤੀ ਗਈ। ਨੌਜਵਾਨਾਂ ਨੇ ਟੋਲ ਮੁਲਾਜਮਾਂ ਨੂੰ ਧਮਕੀਆਂ ਦਿੰਦਿਆਂ ਕਿਹਾ ਕਿ ਸਾਡੀਆਂ ਗੱਡੀਆਂ ਬਿਨਾਂ ਆਰ. ਸੀ. ਤੋਂ ਵੀ ਚੱਲ ਜਾਣਗੀਆਂ ਤੇ ਤੁਸੀਂ ਜੋ ਕਰਨਾ ਹੈ ਕਰ ਲਓ ਅਤੇ ਜੇਕਰ ਭਵਿੱਖ ਵਿੱਚ ਸਾਡੇ ਤੋਂ ਟੋਲ ਟੈਕਸ ਮੰਗਿਆ ਤਾਂ ਇਹ ਚੰਗਾ ਨਹੀਂ ਹੋਵੇਗਾ। ਇਸ ਤੋਂ ਬਾਅਦ ਨੌਜਵਾਨ ਬਿਨਾਂ ਟੋਲ ਦਿੱਤੇ ਕਾਰ ਭਜਾ ਕੇ ਲੈ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਕਰੀਬ 11:30 ਵਜੇ ਵਾਪਰੀ। ਬਰਵਾਲਾ ਪੁਲਸ ਨੇ ਟੋਲ ਪਲਾਜ਼ਾ ਦੇ ਜੀ. ਐਮ. ਵਾਮਨ ਰਾਠੌਰ ਦੀ ਸਿ਼ਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਜੀ. ਐਮ. ਟੋਲ ਪਲਾਜ਼ਾ ਰਾਠੌਰ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਜੁਗਲਾਨ ਦੇ ਰਹਿਣ ਵਾਲੇ ਹਨ।ਉਨ੍ਹਾਂ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੂੰ ਆਈ. ਆਰ. ਬੀ. ਕੈਥਲ ਤੋਂ ਝੂੰਪਾ ਬਾਰਡਰ ਤੱਕ ਸੜਕ ਬਣਾਉਣ ਅਤੇ ਟੋਲ ਉਗਰਾਹੀ ਦਾ ਕੰਮ ਮਿਲਿਆ ਹੈ ਤੇ 29 ਦਸੰਬਰ ਦੀ ਰਾਤ ਨੂੰ ਪਿੰਡ ਜੁਗਲਾਨ ਦੇ ਕੁਝ ਲੋਕ ਤਿੰਨ ਗੱਡੀਆਂ ਵਿੱਚ ਟੋਲ ਪਲਾਜ਼ਾ ’ਤੇ ਡੰਡੇ ਲੈ ਕੇ ਆਏ ਅਤੇ ਟੋਲ ਮੁਲਾਜ਼ਮਾਂ ਨਾਲ ਮਾੜਾ ਵਤੀਰਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਜੀ. ਐਮ. ਨੇ ਦੱਸਿਆ ਕਿ ਬਿਨਾਂ ਨੰਬਰ ਪਲੇਟ ਵਾਲੇ ਵਾਹਨ ਰਾਤ ਕਰੀਬ 11:23 ਵਜੇ ਲੇਨ ਨੰਬਰ 3, 4 ਅਤੇ 5 ‘ਤੇ ਆਏ ਅਤੇ ਟੋਲ ਪਲਾਜ਼ਾ ‘ਤੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਵਿੱਚ ਸਵਾਰ ਨੌਜਵਾਨਾਂ ਨੇ ਆਪਣੇ ਹੱਥਾਂ ਨਾਲ ਟੋਲ ਬੂਥ ਦਾ ਬੈਰੀਅਰ ਖੋਲ੍ਹ ਦਿੱਤਾ ਅਤੇ ਧਮਕਾਉਣ ਲੱਗੇ ਕਿ ਜੁਗਲਾਨ ਪਿੰਡ ਦੇ ਵਾਹਨਾਂ ਨੂੰ ਬਿਨਾਂ ਆਰਸੀ ਦਿਖਾਏ ਟੋਲ ਤੋਂ ਫ੍ਰੀ ਕੱਢਿਆ ਜਾਵੇ। ਨਾਲ ਹੀ ਕਿਹਾ ਕਿ ਜੇਕਰ ਭਵਿੱਖ ਵਿੱਚ ਅਜਿਹਾ ਨਾ ਕੀਤਾ ਗਿਆ ਤਾਂ ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਨੌਜਵਾਨਾਂ ਨੇ ਟੋਲ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ। ਇਸ ਤੋਂ ਬਾਅਦ ਨੌਜਵਾਨ ਧਮਕੀਆਂ ਦੇ ਕੇ ਉੱਥੋਂ ਚਲੇ ਗਏ। ਇਸ ਘਟਨਾ ਕਾਰਨ ਟੋਲ ਪਲਾਜ਼ਾ ਮੁਲਾਜ਼ਮਾਂ ਵਿੱਚ ਡਰ ਦਾ ਮਾਹੌਲ ਹੈ। ਇਹ ਘਟਨਾ ਕਾਨੂੰਨ ਵਿਵਸਥਾ ਨੂੰ ਵੀ ਚੁਣੌਤੀ ਦਿੰਦੀ ਹੈ ।

Leave a Comment

Your email address will not be published. Required fields are marked *

Scroll to Top