pregnant

ਦੇਵਰੀਆ `ਚ ਨਸਬੰਦੀ ਤੋਂ ਦੋ ਸਾਲਾਂ ਬਾਅਦ ਔਰਤ ਹੋਈ ਗਰਭਵਤੀ

ਦੇਵਰੀਆ, 5 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਦੇਵਰੀਆ ਵਿਖੇ ਇਕ ਔਰਤ ਦੇ ਨਸਬੰਦੀ ਕਰਵਾਉਣ ਦੇ ਦੋ ਸਾਲਾਂ ਬਾਅਦ ਗਰਭਵਤੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਦੇਵਰੀਆ ਜਿਲੇ (Devria district) ‘ਚ ਨਸਬੰਦੀ ਕਰਾਉਣ ਤੋਂ 2 ਸਾਲ ਬਾਅਦ ਇਕ ਔਰਤ ਜਿਸਦੇ ਗਰਭਵਤੀ (Pregnant) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਨੇ ਇਸ ਸਬੰਧ ‘ਚ ਮੁੱਖ ਮੈਡੀਕਲ ਅਫ਼ਸਰ (Chief Medical Officer) ਨੂੰ ਸਿਕਾਇਤ ਪੱਤਰ ਦੇ ਕੇ ਮਾਮਲੇ ‘ਚ ਕਾਰਵਾਈ ਦੀ ਮੰਗ ਕੀਤੀ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਤਰਕੁਲਵਾ ਥਾਣਾ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਕਮਿਊਨਿਟੀ ਹੈਲਥ ਸੈਂਟਰ ‘ਚ 5 ਮਾਰਚ-2024 ਨੂੰ ਆਪਣੀ ਨਸਬੰਦੀ (Sterilization) ਕਰਾਈ ਸੀ ਪਰ ਉਸ ਤੋਂ 2 ਸਾਲ ਬਾਅਦ ਉਹ ਮੁੜ ਗਰਭਵਤੀ ਹੋ ਗਈ ਹੈ ।

ਕੀ ਆਖਿਆ ਮੁੱਖ ਮੈਡੀਕਲ ਅਫਸਰ ਨੇ

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਔਰਤ ਮੁੱਖ ਮੈਡੀਕਲ ਅਫ਼ਸਰ ਕੋਲ ਗਈ ਅਤੇ ਸ਼ਿਕਾਇਤ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ । ਵਧੀਕ ਮੁੱਖ ਮੈਡੀਕਲ ਅਫ਼ਸਰ ਏ. ਕੇ. ਸ਼ਾਹੀ ਨੇ ਇਸ ਸਿਲਸਿਲੇ ‘ਚ ਦੱਸਿਆ ਕਿ ਨਸਬੰਦੀ ਆਪ੍ਰੇਸ਼ਨ ਤੋਂ ਬਾਅਦ ਇਕ ਤੋਂ 2 ਫੀਸਦੀ ਅਜਿਹੀਆਂ ਸਿਕਾਇਤਾਂ ਮਿਲ ਜਾਂਦੀਆਂ ਹਨ । ਉਨ੍ਹਾਂ ਕਿਹਾ ਕਿ ਜੇਕਰ ਪੀੜਤ ਔਰਤ ਵੱਲੋਂ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਮੁਆਵਜ਼ੇ ਲਈ ਪੱਤਰ-ਵਿਹਾਰ ਕੀਤਾ ਜਾਂਦਾ ਹੈ । ਸ਼ਾਹੀ ਨੇ ਕਿਹਾ ਕਿ ਵਿਭਾਗ ਵੱਲੋਂ ਜੋ ਸੰਭਵ ਹੋਵੇਗਾ, ਔਰਤ ਨੂੰ ਉਹ ਮੁਆਵਜ਼ਾ ਦਿਵਾਇਆ ਜਾਵੇਗਾ ।

Read More : ਅਧਿਆਪਕ ਵਲੋਂ 32 ਵਿਦਿਆਰਥੀਆਂ ਨੂੰ ਕੁੱਟਣ ਦਾ ਮਾਮਲਾ ਆਇਆ ਸਾਹਮਣੇ

Leave a Comment

Your email address will not be published. Required fields are marked *

Scroll to Top