ਅੰਮ੍ਰਿਤਪਾਲ ਦੇ ਭਰਾ ਹਰਪ੍ਰੀਤ ਦੇ ਸਾਥੀ ਸੰਦੀਪ ਦੀ ਜ਼ਮਾਨਤ ਅਰਜ਼ੀ ਮਨਜ਼ੂਰ
ਅਦਾਲਤ ਨੇ ਦਿੱਤੀ ਪੱਕੀ ਜ਼ਮਾਨਤ
ਜਲੰਧਰ : ਮੰਗਲਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਵੱਖਵਾਦੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਕੇਸ ਵਿੱਚ ਨਾਮਜ਼ਦ ਮੁਖਬਰ ਸੰਦੀਪ ਸ਼ਰਮਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਇਸ ਤੋਂ ਪਹਿਲਾਂ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਉਸ ਦੀ ਜ਼ਮਾਨਤ ਦੀ ਸੁਣਵਾਈ ਮੰਗਲਵਾਰ ਨੂੰ ਜੱਜ ਕੇ ਕੇ ਜੈਨ ਦੀ ਅਦਾਲਤ ਵਿਚ ਹੋਣੀ ਸੀ ਪਰ ਸੁਣਵਾਈ ਦੀ ਤਰੀਕ 6 ਅਗਸਤ ਤੈਅ ਕੀਤੀ ਗਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਉਸ ਨੂੰ ਜ਼ਮਾਨਤ ਜ਼ਮਾਨਤ ਮਿਲ ਗਈ। ਇਸ ਮਾਮਲੇ ’ਚ ਹਰਪ੍ਰੀਤ, ਲਵਪ੍ਰੀਤ, ਸੰਦੀਪ ਅਰੋੜਾ ਵਾਸੀ ਲੁਧਿਆਣਾ ਅਤੇ ਮਨੀਸ਼ ਨਾਂਅ ਦੇ ਵਿਅਕਤੀ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ | ਪਹਿਲਾਂ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਤੇ ਸੰਦੀਪ ਉਰਫ ਲਵਲੀ ਦਾ ਨਾਂ ਸਾਹਮਣੇ ਆਇਆ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹਰਪ੍ਰੀਤ ਨੇ ਲਵਲੀ ਨਾਲ ਪਹਿਲਾਂ ਨਸ਼ੇ ਦਾ ਕਾਰੋਬਾਰ ਕੀਤਾ ਸੀ। ਪੁਲਸ ਨੇ ਲਵਲੀ ਦਾ ਨਾਂ ਵੀ ਲਿਆ ਸੀ ਅਤੇ ਉਸ ਨੇ ਅਦਾਲਤ ‘ਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ।