ਦੀ ਕਲਾਸ ਫੋਰਥ ਗੌ ਇੰਪਲਾਈਜ਼ ਯੂਨੀਅਨ ਸਬ ਬ੍ਰਾਂਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਹੰਗਾਮੀ ਮੀਟਿੰਗ ਹੋਈ
ਪਟਿਆਲਾ : ਦਰਜਾ ਚਾਰ ਕਰਮਚਾਰੀ ਯੂਨੀਅਨ ਦੱਫਤਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਗੋਲੂ ਜੀ ਅਗਵਾਈ ਵਿਚ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਸੱਭ ਮੁਲਾਜ਼ਮ ਕੱਚੇ, ਪੱਕੇ, ਆਉਟ ਸੋਰਸ, ਡੀ ਸੀ ਰੇਟ, ਡੇਲੀ ਬੇਸਿਜ਼ ਸ਼ਾਮਿਲ ਹੋਏ. ਜ਼ਿਲੇ ਵਲੋ ਆਏ ਫੈਸਲੇ ਤੇ ਸੋਚ ਵਿਚਾਰ ਕਰਕੇ ਇਹ ਫੈਸਲਾ ਲਿਆ ਗਿਆ ਕਿ 14 ਅਤੇ 15 ਅਗਸਤ ਨੂੰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਰਾਜਿੰਦਰਾ ਹਸਪਤਾਲ ਪਟਿਆਲਾ ਆਉਟ ਡੋਰ ਅੱਗੇ ਕੀਤਾ ਜਾਵੇਗਾ. ਇਸ ਰੋਸ ਪ੍ਰਦਰਸ਼ਨ ਵਿਚ ਜ਼ਿਲੇ ਦੇ ਸਿਨੀਅਰ ਆਗੂ ਨੇਤਾ ਤੇ ਸਭ ਮੁਲਾਜ਼ਮ ਵਰਗ ਸ਼ਾਮਿਲ ਹੋਣਗੇ.
ਇਸ ਵਿੱਚ ਜੋ ਪ੍ਰਮੁੱਖ ਮੰਗਾਂ ਨੇ ਕਿ ਅਕਸਰ ਸਰਕਾਰ ਦਰਜਾ ਚਾਰ ਕਰਮਚਾਰੀਆਂ ਦੀ ਹੀ ਅਸਾਮੀ ਨੂੰ ਠੇਕੇ ਦੇ ਆਧਾਰ ਤੇ ਭਰਨ ਦੀ ਤਜ਼ਵੀਜ਼ ਅਪਣਾਉਂਦੀ ਹੈ ਜੋ ਕਿ ਸਰਾਸਰ ਗਲਤ ਹੈ, ਇਸ ਨੂੰ ਬੰਦ ਕਰਕੇ ਦਰਜਾ ਚਾਰ ਕਰਮਚਾਰੀਆਂ ਦੀ ਸਿੱਧੀ ਭਰਤੀ ਪਹਿਲ ਦੇ ਆਧਾਰ ਤੇ ਕੀਤੀ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਅਤੇ ਕਿਤੇ ਵਾਇਦੇ ਮੁਤਾਬਕ ਪੁਰਾਣੀ ਪੈਨਸ਼ਨ ਬਹਾਲ ਕਰਨੀ, 2016 ਤੋ ਲਾਗੂ ਪੇ ਕਮਿਸ਼ਨ ਦਾ ਬਾਕਾਇਆ ਬਿਨਾਂ ਕਿਸੇ ਦੇਰੀ ਦੇ ਜਾਰੀ ਕਰਨਾ, ਡੀ ਏ ਦੀਆ ਕਿਸਤਾਂ ਤੇ ਏਰੀਅਰ ਜਾਰੀ ਕਰਨਾ,
ਇਹ ਸਰਕਾਰ ਟਾਲ ਮਟੋਲ ਕਰਕੇ ਸਮਾ ਬਤੀਤ ਕਰ ਰਹੀ ਹੈ ਜਿਸ ਕਰਕੇ ਮੁਲਾਜ਼ਮ ਵਰਗ ਵਿਚ ਬਹੁਤ ਰੋਸ਼ ਪਾਇਆ ਜਾ ਰਿਹਾ ਹੈ. ਸ਼ਾਮਿਲ ਹੋਏ ਅਹੁਦੇਦਾਰ, ਪ੍ਰਧਾਨ ਰਾਜੇਸ਼ ਕੁਮਾਰ ਗੋਲੂ, ਰਾਜਿੰਦਰਾ ਹਸਪਤਾਲ ਪਟਿਆਲਾ, ਪ੍ਰਧਾਨ ਅਰੁਣ ਕੁਮਾਰ ਮੈਡੀਕਲ ਕਾਲਜ ਹਸਪਤਾਲ, ਸਿਨੀਅਰ ਮੀਤ ਪ੍ਰਧਾਨ ਅਜੇ ਕੁਮਾਰ ਸਿਪਾ, ਮੀਤ ਪ੍ਰਧਾਨ ਗੀਤਾ, ਮੀਤ ਪ੍ਰਧਾਨ ਅਮਨ ਕੁਮਾਰ, ਸ਼ੰਕਰ, ਕੈਸੀਅਰ ਪ੍ਰੇਮੀ ਅਨਿਲ ਕੁਮਾਰ, ਜਰਨਲ ਸਕੱਤਰ ਮਹਿੰਦਰ ਸਿੰਘ ਸਿੱਧੂ,