ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵਿਰੁੱਧ ਦੂਜੇ ਦਿਨ ਕੀਤਾ ਪ੍ਰਦਰਸ਼ਨ
ਸੰਘਰਸ਼ ਦੀ ਤਿਆਰੀ ਲਈ ਮੀਟਿੰਗ 10 ਅਗਸਤ ਨੂੰ ਹੋਵੇਗੀ : ਚਾਹਲ
ਪਟਿਆਲਾ : ਪੰਜਾਬ ਦੇ ਮੁਲਾਜਮਾਂ ਅਤੇ ਪੈਨਸਂਨਰਾਂ ਨੇ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅੱਜ ਦੂਜੇ ਦਿਨ ਵੀ ਸਮੁੱਚੇ ਪੰਜਾਬ ਵਿੱਚ ਸਰਕਾਰ ਵੱਲੋ ਮੁਲਾਜ਼ਮਾਂ ਦੀਆਂ ਮੰਗਾ ਨਾ ਲਾਗੂ ਕਰਨ ਅਤੇ ਵਾਰ ਵਾਰ ਮੁੱਕਰਨ ਖਿਲਾਫ ਸਮੱਚੇ ਪੰਜਾਬ ਵਿੱਚ ਪ੍ਰਦਰਸ਼ਨ ਕੀਤੇ ਗਏ। ਅੱਜ ਇਥੇ ਬਿਜਲੀ ਨਿਗਮ ਦੇ ਮੁੱਖ ਦਫਤਰ ਸਾਹਮਣੇ ਜੁਆਇਟ ਫੋਰਮ ਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੁਬਾਈ ਆਗੂਆਂ ਰਤਨ ਸਿੰਘ,ਗੁਰਪ੍ਰੀਤ ਸਿੰਘ ਗੰਡੀਵਿੰਡ,ਗੁਰਵੇਲ ਸਿੰਘ ਬੱਲਪੁਰੀਆਂ, ਹਰਪਾਲ ਸਿੰਘ ਅਤੇ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜਾਬ ਦੇ ਮੁਲਾ਼ਜਮਾਂ ਅਤੇ ਪੈਨਸ਼ਨਰਾ ਨੇ ਪੰਜਾਬ ਦੇ ਵੱਖ ਵੱਖ ਸਹਿਰਾਂ ਤੇ ਕਸਬਿਆਂ ਵਿੱਚ ਰੋਸ ਰੈਲੀਆਂ ਕਰਕੇ ਪ੍ਰਦਰਸ਼ਨ ਕੀਤੇ।ਜਥੇਬਦੀ ਦੇ ਆਗੁਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਦੇ 30 ਮਹੀਨੇ ਦਾ ਕਾਰਜਕਾਲ ਮੁਲਾਜਮਾਂ ਅਤੇ ਪੈਨਸ਼ਨਰਾਂ ਵਾਸਤੇ ਨਿਰਾਸਜਨਕ ਰਿਹਾ ਹੈ।ਸਰਕਾਰ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ,ਮੁਲਾਜਮਾਂ ਅਤੇ ਪੈਨਸ਼ਨਰਾ ਦਾ ਪੰਜ ਸਾਲਾ ਦਾ ਤਨਖਾਹ ਕਮਿਸ਼ਨ ਦਾ ਬਕਾਇਆ,ਮਹਿੰਗਾਈ ਭੱਤੇ ਦਾ 12# ਬਕਾਇਆ,ਪੈਡੂ ਭੱਤਾ ਸਮੇਤ ਬਕਾਇਆ ਭੱਤੇ,ਕੱਚੇ ਕਾਮਿਆਂ ਨੂੰ ਪੱਕਾ ਕਰਨਾ ਆਦਿ ਮਸਲੇ ਲਮਕਾਅ ਦੇ ਰੱਖੇ ਹੋਏ ਮੁਲਾਜਮ ਜਥੇਬੰਦੀਆ ਨੂੰ ਬਾਰ ਬਾਰ ਮੀਟਿਗਾਂ ਦਾ ਲਾਰਾ ਲਾ ਕੇ ਸੰਘਰਸ਼ ਨੂੰ ਸਾਬੋਤਾਜ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਵੱਖ ਵੱਖ ਸਰਕਾਰੀ ਅਦਾਰਿਆਂ ਵਿੰਚ ਹਜਾਰਾ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰੀਆਂ ਨਹੀ ਜਾ ਰਹੀਆ,ਜਥੇਬੰਦੀਆ ਨੇ ਅਪਰੈਟਿਸ ਲਾਇਨਮੇਨਾ ਦੇ ਸੰਘਰਸ ਦੀ ਹਿਮਾਇਤ ਕੀਤੀ ਅਤੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਚਾਲੀ ਹਜਾਰ ਖਾਲੀ ਅਸਾਮੀਆਂ ਭਰੀਆਂ ਜਾਣ।ਜਥੇਬੰਦੀਆ ਨੇ ਫੈਸਲਾਂ ਕੀਤਾ ਕਿ ਸਾਂਝੇ ਸੰਘਰਸ ਦੀ ਲਾਮਬੰਧੀ ਲਈ 10 ਅਗਸਤ ਨੂੰ ਲੁਧਿਆਣਾ ਵਿਖੇ ਮੀਟਿੰਗ ਕੀਤੀ ਜਾਵੇਗੀ।ਜਿਸ ਵਿੱਚ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ।ਅੱਜ ਦੇ ਪ੍ਰਦਰਸ਼ਨ ਵਿੱਚ ਬਲਦੇਵ ਸਿੰਘ ਮੰਡਾਲੀ,ਦਵਿੰਦਰ ਸਿੰਘ ਪਸੋਰ,ਕਰਮਚੰਦ ਭਾਰਦਵਾਜ,ਰਵੇਲ ਸਿੰਘ ਸਹਾਏਪੁਰ,ਅਵਤਾਰ ਸਿੰਘ ਕੈਥ ,ਬਲਜੀਤ ਸਿੰਘ ਪੱਖੋ ਆਦਿ ਹਾਜਰ ਸਨ।