ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਜਾਗਦੇ ਰਹੋ ਕਲੱਬ ਵੱਲੋਂ ਲਗਾਏ ਗਏ, ਖੂਨਦਾਨ ਕੈਂਪ ਵਿੱਚ 183 ਯੂਨਿਟ ਖੂਨਦਾਨ…..
ਪਟਿਆਲਾ 7 ਅਗਸਤ () ਜਾਗਦੇ ਰਹੋ ਕਲੱਬ ਪਟਿਆਲਾ ਨੇ ਗੁ:ਈਸਸਰ ਸਾਹਿਬ ਆਲੋਵਾਲ ਵਿਖੇ,ਸਲਾਨਾ ਸਮਾਗਮ ਦੌਰਾਨ ਗੁ:ਕਰਮਸਰ ਰਾੜਾ ਸਾਹਿਬ ਟਰੱਸਟ ਆਲੋਵਾਲ,ਬਾਬਾ ਗੁਰਮੁੱਖ ਸਿੰਘ ਆਲੋਵਾਲ,ਗ੍ਰਾਮ ਪੰਚਾਇਤ ਪਿੰਡ ਆਲੋਵਾਲ,ਅਤੇ ਟਰੱਸਟ ਦੇ ਸਕੱਤਰ ਰਣਧੀਰ ਸਿੰਘ ਢੀਂਡਸਾ ਦੇ ਵਿਸੇਸ਼ ਸਹਿਯੋਗ ਨਾਲ ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ
ਭੌਰਾ ਸਾਹਿਬ ਦੇ ਨੇੜੇ ਖੂਨਦਾਨ ਕੈਂਪ ਲਗਾਇਆ ਗਿਆ।ਖੂਨਦਾਨ ਕੈਂਪ ਦਾ ਰਸਮੀਂ ਉਦਘਾਟਨ ਵੀਰਦਵਿੰਦਰ ਸਿੰਘ ਤਰਖੇੜੀ ਨੇ 52ਵੀਂ ਵਾਰ,ਬਲਬੀਰ ਸਿੰਘ ਥਾਪਰ,ਜਸਪ੍ਰੀਤ ਸਿੰਘ ਪਟਿਆਲਾ,ਰਵਿੰਦਰ ਸਿੰਘ ਤਰਖੇੜੀ,ਅਤੇ ਗੁਰਵਿੰਦਰ ਸਿੰਘ ਲੋਟ ਨੇ ਖੂਨਦਾਨ ਕਰਕੇ ਕੀਤਾ।ਖੂਨਦਾਨ ਕੈਂਪ ਵਿੱਚ ਸਤਗੁਰ ਸਿੰਘ,ਬਲਜਿੰਦਰ ਸਿੰਘ,ਪ੍ਰਿੰਸ ਬਾਂਸਲ,ਸੇਵਾ ਸਿੰਘ,ਮਨਜੀਤ ਸਿੰਘ,ਗੁਰਵਿੰਦਰ ਸਿੰਘ,ਕੇਸਰ ਸਿੰਘ,ਅਮਰੀਕ ਸਿੰਘ,ਅਤੇ ਰਾਜੀਵ ਸਿੰਘ ਸਮੇਤ 183 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਹ ਖੂਨਦਾਨ ਕੈਂਪ ਤੇਜਿੰਦਰ ਸਿੰਘ ਮੰਡੌਰ,ਦੀਦਾਰ ਸਿੰਘ ਭੰਗੂ,ਅਤੇ ਹਰਕ੍ਰਿਸ਼ਨ ਸਿੰਘ ਸੁਰਜੀਤ ਦੀ ਯੋਗ ਅਗਵਾਈ ਹੇਠ ਲਗਾਇਆ ਗਿਆ।ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮੰਡੌਰ ਨੇ ਕਿਹਾ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਕਲੱਬ ਵੱਲੋਂ ਖੂਨਦਾਨ ਕੈਂਪ ਲਗਾਉਣਾ ਮਹਾਨ ਤੇ ਵੱਡਾ ਕਾਰਜ ਹਨ।ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਖੂਨਦਾਨ ਮਹਾਂਦਾਨ ਹੈ,ਤੁਹਾਡਾ ਦਿੱਤਾ ਹੋਇਆ,ਖੂਨ ਕਿਸੇ ਲੋੜਵੰਦ ਮਰੀਜ ਦੀ ਅਨਮੋਲ ਜ਼ਿੰਦਗੀ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ।ਖੂਨ ਇਕ ਅਜਿਹਾ ਤਰਲ ਪਦਾਰਥ ਹੈ,ਜਿਸ ਨੂੰ ਕਦੇ ਵੀ ਬਨਾਉਟੀ ਢੰਗ ਨਾਲ ਤਿਆਰ ਨਹੀਂ ਕੀਤਾ ਜਾ ਸਕਦਾ ਹੈ,ਇਹ ਸਿਰਫ਼ ਮਨੁੱਖੀ ਅੰਦਰ ਕੁਦਰਤੀ ਰੂਪ ਵਿੱਚ ਤਿਆਰ ਹੁੰਦਾ ਹੈ।ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਨੇ ਕਿਹਾ ਇਸ ਸਮੇਂ ਗਰਮੀ ਦੇ ਕਾਰਨ ਬਲੱਡ ਬੈਕਾਂ ਵਿੱਚ ਖੂਨ ਦੀ ਭਾਰੀ ਕਮੀ ਚੱਲ ਰਹੀ ਹੈ,ਤਾਂ ਜੋ ਹਰ ਇਕ ਤੰਦਰੁਸਤ ਇਨਸਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।ਰਿਫਰੈਸਮੈਂਟ ਵਜੋਂ ਸਮੂਹ ਖੂਨਦਾਨੀਆਂ ਨੂੰ ਕੇਲੇ,ਫਰੂਟੀ,ਬਿਸਲੇਰੀ,ਪਾਣੀ,ਬਿਸਕੁ ਟ,ਜਲਜੀਰਾ,ਅਤੇ ਨਮਕੀਨ ਦਿੱਤੀ ਗਈ।ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ਤੇ ਮੈਡਲ,ਵਾਟਰ ਬੋਤਲ,ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਖੂਨਦਾਨ ਕੈਂਪ ਦਾ ਸਾਰਾ ਖਰਚਾ ਕਲੱਬ ਵੱਲੋਂ ਕੀਤਾ ਗਿਆ।ਇਸ ਮੌਕੇ ਬਾਬਾ ਗੁਰਮੁੱਖ ਸਿੰਘ ਆਲੋਵਾਲ,ਬਾਬਾ ਮਨਜੀਤ ਸਿੰਘ ਰਾੜਾ ਸਾਹਿਬ ਵਾਲੇ,ਬਾਬਾ ਰਣਜੀਤ ਸਿੰਘ ਰਾੜਾ ਸਾਹਿਬ ਘਲੋਟੀ ਵਾਲੇ,ਸਕੱਤਰ ਰਣਧੀਰ ਸਿੰਘ ਢੀਂਡਸਾ,ਸਰਪੰਚ ਪ੍ਰਮੋਦ ਕੁਮਾਰ,ਤੇਜਿੰਦਰ ਸਿੰਘ ਮੰਡੌਰ,ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਸੰਜੀਵ ਕੁਮਾਰ ਸਨੌਰ,ਜਸਵਿੰਦਰ ਸਿੰਘ ਮੋਹਣੀ ਭਾਂਖਰ,ਰਣਜੀਤ ਸਿੰਘ ਬੋਸਰ,ਦੀਦਾਰ ਸਿੰਘ ਭੰਗੂ,ਹਰਜੀਤ ਸਿੰਘ ਕਨਸੂਹਾ,ਮਾਤਾ ਕੌੜੀ ਕੌਰ,ਸੁੰਦਰਜੀਤ ਕੌਰ,ਹਰਜੀਤ ਸਿੰਘ ਕਾਠਮੱਠੀ,ਚੌਕੀਦਾਰ ਸੰਤ ਸਿੰਘ ਆਲੋਵਾਲ,ਨਿਰਮਲ ਕੌਰ,ਵਿਸਾਲ,ਅਤੇ ਕਰਮਵੀਰ ਸਿੰਘ ਰਾਣਾ ਹਾਜ਼ਰ ਸੀ।