ਅਦਾਲਤ ਵਿਚ ਗਵਾਹੀ ਦੇਣ ਲਈ ਪੇਸ਼ ਨਾ ਹੋਣ ਦੇ ਅਦਾਲਤ ਨੇ ਜਾਰੀ ਕੀਤੇ ਗਿੱਪੀ ਗਰੇਵਾਲ ਦੇ ਵਾਰੰਟ
ਮੋਹਾਲੀ : ਮੋਹਾਲੀ ਦੀ ਜਿ਼ਲਾ ਅਦਾਲਤ ਵਲੋਂ ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਦੇ ਕੋਰਟ ਵਿਚ ਗਵਾਹੀ ਲਈ ਪੇਸ਼ ਨਾ ਹੋਣ ਦੇ ਚਲਦਿਆਂ ਵਾਰੰਟ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਇਹ ਵਰੰਟ ਉਸ ਵੱਲੋਂ ਗੈਂਗਸਟਰ ਦਿਲਪ੍ਰੀਤ ਬਾਬਾ ਵੱਲੋਂ 2018 ਵਿੱਚ ਮੈਸੇਜ ਰਾਹੀਂ ਮਿਲੀ ਧਮਕੀ ਦੇ ਸਬੰਧ ਵਿੱਚ ਭੇਜਿਆ ਗਿਆ ਹੈ। ਇਸ ਮਾਮਲੇ ਵਿੱਚ ਮੁਹਾਲੀ ਦੇ ਫੇਜ਼-8 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ।ਦੱਸੱਣਯੋਗ ਹੈ ਕਿ ਜਿ਼ਲਾ ਮੁਹਾਲੀ ਅਦਾਲਤ ਵਲੋਂ ਉਸ ਨੂੰ 24 ਜੁਲਾਈ ਨੂੰ ਪੇਸ਼ ਹੋਣ ਲਈ 5 ਹਜ਼ਾਰ ਰੁਪਏ ਦੀ ਜ਼ਮਾਨਤ ਦੇ ਨਾਲ ਸੰਮਨ ਵੀ ਭੇਜੇ ਗਏ ਸਨ ਜੋ ਅਦਾਲਤ ਵਿੱਚ ਵਾਪਸ ਆ ਗਏ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।