ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ : ਓਬਾਮਾ

ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ : ਓਬਾਮਾ

ਅਮਰੀਕਾ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਾਉਣ ਲਈ ਤਿਆਰ : ਓਬਾਮਾ
ਸ਼ਿਕਾਗੋ : ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕੀ ਵੋਟਰ ਮੁਲਕ ਦੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਆਪਣਾ ਰਾਸ਼ਟਰਪਤੀ ਚੁਣ ਕੇ ਵਧੀਆ ਦਾਸਤਾਨ ਲਿਖਣ ਲਈ ਤਿਆਰ ਹਨ। ਹੈਰਿਸ ਦੀ ਜ਼ੋਰਦਾਰ ਹਮਾਇਤ ਕਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕੀ ਕਮਲਾ ਦੇ ਵਿਰੋਧੀ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਬਰਬਾਦ ਨਹੀਂ ਕਰਨਾ ਚਾਹੁੰਦੇ ਹਨ। ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ’ਚ ਮੰਗਲਵਾਰ ਰਾਤ ਆਪਣੇ ਸੰਬੋਧਨ ਦੌਰਾਨ ਓਬਾਮਾ ਨੇ 16 ਸਾਲ ਪਹਿਲਾਂ ਜੋਅ ਬਾਇਡਨ ਨੂੰ ਉਪ ਰਾਸ਼ਟਰਪਤੀ ਬਣਾਉਣ ਦੇ ਫ਼ੈਸਲੇ ਨੂੰ ਚੇਤੇ ਕੀਤਾ। ਓਬਾਮਾ ਨੇ ਕਿਹਾ, ‘‘ਅਮਰੀਕਾ ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ ਤਿਆਰ ਹੈ। ਅਮਰੀਕਾ ਬਿਹਤਰ ਦਾਸਤਾਨ ਲਈ ਤਿਆਰ ਹੈ। ਅਸੀਂ ਰਾਸ਼ਟਰਪਤੀ ਕਮਲਾ ਹੈਰਿਸ ਲਈ ਤਿਆਰ ਹਾਂ ਅਤੇ ਉਹ ਵੀ ਅਹੁਦਾ ਸੰਭਾਲਣ ਲਈ ਤਿਆਰ ਹੈ।’’ ਉਨ੍ਹਾਂ ਕਿਹਾ ਕਿ ਬਾਇਡਨ ਨੂੰ ਇਤਿਹਾਸ ਲੋਕਤੰਤਰ ਦੀ ਰਾਖੀ ਲਈ ਯਾਦ ਕਰੇਗਾ। ‘ਮੈਨੂੰ ਬਾਇਡਨ ਨੂੰ ਆਪਣਾ ਰਾਸ਼ਟਰਪਤੀ ਆਖਣ ’ਤੇ ਮਾਣ ਮਹਿਸੂਸ ਹੋ ਰਿਹਾ ਹੈ ਪਰ ਉਨ੍ਹਾਂ ਨੂੰ ਆਪਣਾ ਦੋਸਤ ਆਖਣ ’ਤੇ ਮੈਨੂੰ ਜ਼ਿਆਦਾ ਮਾਣ ਹੈ। ਹੁਣ ਕਮਾਨ ਅੱਗੇ ਸੰਭਾਲ ਦਿੱਤੀ ਗਈ ਹੈ। ਅਸੀਂ ਆਪਣੇ ਸੁਪਨਿਆਂ ਦਾ ਅਮਰੀਕਾ ਬਣਾਉਣ ਲਈ ਹੁਣ ਸੰਘਰਸ਼ ਕਰਨਾ ਹੈ।ਉਨ੍ਹਾਂ ਟਰੰਪ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਕਿਰਦਾਰ ਦੀ ਸਖ਼ਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਅਮਰੀਕਾ ਨੂੰ ਡੋਨਲਡ ਟਰੰਪ ਦੀ ਅਗਵਾਈ ਹੇਠ ਚਾਰ ਹੋਰ ਵਰ੍ਹੇ ਨਹੀਂ ਚਾਹੀਦੇ ਹਨ। ਉਨ੍ਹਾਂ ਟਰੰਪ ਦੇ ਸੈਨੇਟ ’ਚ ਦੁਵੱਲੇ ਸਰਹੱਦੀ ਸਮਝੌਤੇ ਨੂੰ ਰੱਦ ਕਰਨ ਅਤੇ ਔਰਤਾਂ ਦੇ ਜਣੇਪਾ ਅਧਿਕਾਰ ਖੋਹਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਅਮਰੀਕੀਆਂ ਦੇ ਹਿਰਦੇ ਵਲੂੰਧਰੇ ਗਏ ਸਨ। ਜਦੋਂ ਭੀੜ ਨੇ ਟਰੰਪ ਖ਼ਿਲਾਫ਼ ਰੌਲਾ ਪਾਇਆ ਤਾਂ ਓਬਾਮਾ ਨੇ ਕਿਹਾ ਕਿ ਵੋਟ ਪਾ ਕੇ ਕਮਲਾ ਨੂੰ ਜਿਤਾਓ।

Leave a Comment

Your email address will not be published. Required fields are marked *

Scroll to Top