ਅਮਿਤ ਸਿੰਘ ਨੇਗੀ ਪੀ ਐੱਮ ਓ ’ਚ ਵਧੀਕ ਸਕੱਤਰ ਨਿਯੁਕਤ
ਨਵੀਂ ਦਿੱਲੀ : ਸੀਨੀਅਰ ਆਈ. ਏ. ਐੱਸ. ਅਫਸਰ ਅਮਿਤ ਸਿੰਘ ਨੇਗੀ ਨੂੰ ਪ੍ਰਧਾਨ ਮੰਤਰੀ ਦਫ਼ਤਰ ’ਚ ਵਧੀਕ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉੱਤਰਾਖੰਡ ਕਾਡਰ ਦੇ 1999 ਬੈਚ ਦੇ ਆਈਏਐੱਸ ਅਫਸਰ ਨੇਗੀ ਇਸ ਸਮੇਂ ਕੇਂਦਰੀ ਵਿੱਤ ਮੰਤਰਾਲੇ ਅਧੀਨ ਖਰਚਾ ਵਿਭਾਗ ਦੇ ਜੁਆਇੰਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 1998 ਬੈਚ ਦੇ ਆਈ. ਆਰ. ਐੱਸ. (ਇਨਕਮ ਟੈਕਸ) ਅਫਸਰ ਸਮੀਰ ਅਸ਼ਿਵਨ ਵਕੀਲ ਨੂੰ ਕਾਰਪੋਰੇਟ ਮਾਮਲਿਆਂ ਸਬੰਧੀ ਕੇਂਦਰੀ ਮੰਤਰਾਲੇ ਤਹਿਤ ਗੰਭੀਰ ਧੋਖਾਧੜੀ ਜਾਂਚ ਅਫਸਰ (ਐੱਸਐੱਫਆਈਓ) ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਪੰਜ ਸਾਲ ਲਈ ਕੀਤੀ ਗਈ ਹੈ। ਇਸੇ ਤਰ੍ਹਾਂ ਮਨੀਸ਼ ਗਰਗ, ਸੰਜੈ ਕੁਮਾਰ ਤੇ ਅਜੀਤ ਕੁਮਾਰ ਨੂੰ ਭਾਰਤੀ ਚੋਣ ਕਮਿਸ਼ਨ ’ਚ ਉਪ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ।