ਆਲ ਇੰਡੀਆ ਸਟੇਟ ਬੈਂਕ ਆਫ ਪਟਿਆਲਾ ਰਿਟਾਇਰਡ ਇੰਪਲਾਈਜ ਐਸੋਸੀਏਸ਼ਨ ਦੀ ਹੋਈ ਮੀਟਿੰਗ
ਪਟਿਆਲਾ, 6 ਅਗਸਤ () : ਆਲ ਇੰਡੀਆ ਸਟੇਟ ਬੈਂਕ ਆਫ਼ ਪਟਿਆਲਾ ਰਿਟਾਇਰਡ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਪ੍ਰਭਾਤ ਪ੍ਰਵਾਨਾ ਮੈਮੋਰੀਅਲ ਟਰੇਡ ਯੂਨੀਅਨ ਸੈਂਟਰ, ਬਾਰਾਂਦਰੀ ਗਾਰਡਨ ਪਟਿਆਲਾ ਵਿਖੇ ਹੋਈ। ਐਸ ਕੇ ਗੌਤਮ, ਚੇਅਰਮੈਨ, ਸਟੇਟ ਬੈਂਕ ਆਫ ਇੰਡੀਆ ਇੰਪਲਾਈਜ਼ ਯੂਨੀਅਨ ਚੰਡੀਗੜ੍ਹ ਸਰਕਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੀਟਿੰਗ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰ ਰਮੇਸ਼ ਸ਼ਰਮਾ, ਟੀਐਸ ਲੁਗਾਨੀ, ਹਰਚਰਨ ਸਿੰਘ, ਸੁਭਕਰਨ ਗਿੱਲ, ਯਾਦਵਿੰਦਰ ਸਿੰਘ, ਆਰ ਕੇ ਫੁੱਲ, ਸ੍ਰੀਮਤੀ ਮਧੂ ਗਾਬਾ, ਸ੍ਰੀਮਤੀ ਸੁਨੀਤਾ ਭਾਟੀਆ ਸਮੇਤ ਹੋਰ ਮੈਂਬਰ ਹਾਜ਼ਰ ਸਨ। ਐੱਸ. ਕੇ. ਗੌਤਮ ਨੇ ਸੰਬੋਧਿਤ ਕਰਦੇ ਹੋਏ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੁਆਰਾ ਲਗਾਤਾਰ ਸੰਘਰਸ਼ ਤੋਂ ਬਾਅਦ ਪਰਿਵਾਰਕ ਪੈਨਸ਼ਨ, ਐਕਸ-ਗ੍ਰੇਸ਼ੀਆ ਅਤੇ ਹੋਰ ਲਾਭਾਂ ਵਿੱਚ ਹਾਲ ਹੀ ਵਿੱਚ ਕੀਤੇ ਗਏ ਸੁਧਾਰਾਂ ਲਈ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਪੈਨਸ਼ਨ ਨੂੰ ਅੱਪਡੇਟ ਕਰਨ ਦੀ ਮੰਗ ਨੂੰ ਅੱਗੇ ਵੀ ਵਿਚਾਰਿਆ ਜਾਵੇਗਾ।ਐਸੋਸੀਏਸ਼ਨ ਦੇ ਸਹਾਇਕ ਸਕੱਤਰ ਰੋਮੇਸ਼ ਸ਼ਰਮਾ ਅਤੇ ਪੈਟਰਨ ਟੀਐਸ ਲੁਗਾਨੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਐਸੋਸੀਏਸ਼ਨ ਪੈਨਸ਼ਨ ਅੱਪਡੇਟ ਕਰਵਾਉਣ ਲਈ ਏ.ਆਰ.ਆਈ.ਬੀ.ਐਫ ਦੇ ਬੈਨਰ ਹੇਠ ਸੰਘਰਸ਼ ਕਰ ਰਹੀ ਹੈ। ਮੀਟਿੰਗ ਤੋਂ ਬਾਅਦ ਤੀਜ ਸਮਾਰੋਹ ਵੀ ਕਰਵਾਇਆ ਗਿਆ ਅਤੇ ਇਸਤਰੀ ਮੈਂਬਰਾਂ ਨੇ ਗਿੱਧਾ ਅਤੇ ਬੋਲੀਆਂ ਪੇਸ਼ ਕੀਤੀਆਂ। ਮੀਟਿੰਗ ਵਿੱਚ ਐਸ. ਬੀ. ਆਈ. ਇੰਪਲਾਈਜ਼ ਯੂਨੀਅਨ ਚੰਡੀਗੜ੍ਹ ਸਰਕਲ ਦੇ ਅਹੁਦੇਦਾਰ ਸਨਮੀਤ ਸਿੰਘ, ਪਰਮਜੀਤ ਸਿੰਘ, ਬਲਵੀਰ ਸ਼ਰਮਾ ਅਤੇ ਅੰਗਦ ਸਿੰਘ ਵੀ ਹਾਜ਼ਰ ਸਨ।