ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਬਾਈਕ ਸਵਾਰ ਪੰਜ ਬਦਮਾਸਾਂ਼ ਕੀਤੀ ਸਕੂਟਰ `ਤੇ ਜਾ ਰਹੀ ਲੜਕੀ ਨਾਲ ਛੇੜਛਾੜ
ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਵਾਇਰਲ ਵੀਡੀਓ ਵਿਚ ਦੋ ਬਾਈਕ `ਤੇ ਸਵਾਰ ਪੰਜ ਬਦਮਾਸਾਂ ਵਲੋਂ ਸਕੂਟਰ `ਤੇ ਜਾ ਰਹੀ ਲੜਕੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੇ ਲੜਕੀ ਦਾ ਕਰੀਬ ਤਿੰਨ ਕਿਲੋਮੀਟਰ ਤੱਕ ਪਿੱਛਾ ਹੀ ਨਹੀਂ ਕੀਤਾ ਬਲਕਿ ਅਸ਼ਲੀਲ ਟਿੱਪਣੀਆਂ ਕੀਤੀਆਂ ਅਤੇ ਉਸ ਨੂੰ ਸਕੂਟਰ ਤੋਂ ਹੇਠਾਂ ਸੁੱਟ ਕੇ ਅਗਵਾ ਕਰਨ ਦੀ ਕੋਸਿ਼ਸ਼ ਕੀਤੀ। ਇੰਨਾ ਹੀ ਨਹੀਂ ਬਾਈਕ ਸਵਾਰ ਬਦਮਾਸ਼ਾਂ ਨੇ ਲੜਕੀ ਨੂੰ ਧਮਕੀਆਂ ਵੀ ਦਿੱਤੀਆਂ। ਮੌਕੇ `ਤੇ ਮੌਜੂਦ ਕਿਸੇ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ `ਤੇ ਵਾਇਰਲ ਕਰ ਦਿੱਤੀ। ਜਾਣਕਾਰੀ ਅਨੁਸਾਰ ਬਾਈਕ ਸਵਾਰ ਬਦਮਾਸ਼ਾਂ ਨੇ ਪੁਰਾਣੀ ਮੰਡੀ ਤੋਂ ਲੜਕੀ ਦਾ ਪਿੱਛਾ ਕਰ ਰਹੇ ਸੀ। ਉਨ੍ਹਾਂ ਤੋਂ ਬਚਣ ਲਈ ਲੜਕੀ ਵਿਕਟੋਰੀਆ ਪਾਰਕ ਰਾਹੀਂ ਯਮੁਨਾ ਕਿਨਾਰਾ ਰੋਡ ਵੱਲ ਭੱਜੀ। ਹਾਥੀ ਘਰ `ਚ ਨੌਜਵਾਨ ਨੂੰ ਛੇੜਛਾੜ ਕਰਦੇ ਦੇਖ ਕੇ ਉੱਥੋਂ ਲੰਘ ਰਹੇ ਟ੍ਰੈਫਿਕ ਪੁਲਸ ਮੁਲਾਜ਼ਮ ਰਾਜੀਵ ਨੇ ਉਸ ਨੂੰ ਦੇਖ ਲਿਆ ਅਤੇ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਟਰੈਫਿਕ ਪੁਲਸ ਮੁਲਾਜ਼ਮ ਰਾਜੀਵ ਨੇ ਬਦਮਾਸ਼ਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਮੁਲਜ਼ਮ ਰਾਜੀਵ ਕੁਮਾਰ ਨਾਲ ਭਿੜ ਗਏ। ਰਾਜੀਵ ਕੁਮਾਰ ਨੇ ਤੁਰੰਤ ਛੱਤਾ ਚੌਕੀ ਦੇ ਇੰਚਾਰਜ ਨਾਲ ਸੰਪਰਕ ਕੀਤਾ ਅਤੇ ਸਾਰੀ ਘਟਨਾ ਦੱਸੀ। ਤੁਰੰਤ ਥਾਣਾ ਸਦਰ ਦੀ ਪੁਲਸ ਨੇ ਨੌਜਵਾਨਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਘੇਰ ਲਿਆ ਅਤੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ। ਵੀਡੀਓ ਦੇ ਆਧਾਰ `ਤੇ ਪੁਲਸ ਨੇ ਗੁੱਡੀ ਮਨਸੂਰ ਖਾਨ ਦੇ ਯੂਸਫ ਅਤੇ ਹੀਂਗ ਮੰਡੀ ਦੇ ਫਿਰੋਜ਼ ਨੂੰ ਗ੍ਰਿਫਤਾਰ ਕੀਤਾ ਹੈ। ਸਿੰਘੀ ਗਲੀ ਦੇ ਫੈਜ਼ਾਨ ਅਤੇ ਦੂਜੇ ਬਾਈਕ `ਤੇ ਸਵਾਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।