ਐਨ. ਸੀ. ਸੀ. ਕੈਡਿਟ ਅਤੇ ਅਧਿਕਾਰੀ, ਸੁਰੱਖਿਆ, ਬਚਾਉ, ਮਦਦ ਦੀ ਮਹੱਤਵਪੂਰਣ ਲਾਈਫ ਲਾਈਨ : ਡਾਕਟਰ ਰਾਕੇਸ਼ ਵਰਮੀ
ਪਟਿਆਲਾ : ਦੇਸ਼ ਦੁਨੀਆਂ ਵਿੱਚ ਐਨ ਸੀ ਸੀ ਕੈਡਿਟਸ ਅਤੇ ਅਫਸਰਾਂ ਨੂੰ ਆਫਤਾਵਾਂ, ਜੰਗਾਂ, ਮਹਾਂਮਾਰੀਆਂ ਸਮੇਂ ਕੀਮਤੀ ਜਾਨਾਂ ਬਚਾਉਣ ਲਈ ਹਿੱਤ ਮਹੱਤਵ ਪੂਰਨ ਲਾਈਫ ਲਾਈਨ ਵਜੋਂ ਤਿਆਰ ਕੀਤਾ ਜਾਂਦਾ ਹੈ। ਐਨ ਸੀ ਸੀ ਕੈਡਿਟਸ, ਅਨੁਸ਼ਾਸਨ, ਆਗਿਆ ਪਾਲਣ, ਸਹਿਣਸ਼ੀਲਤਾ, ਨਿਮਰਤਾ ਦੇ ਨਾਲ ਨਾਲ, ਪੀੜਤਾਂ ਦੇ ਮਦਦਗਾਰ ਦੋਸਤ ਅਤੇ ਨਿਯਮਾਂ, ਕਾਨੂੰਨਾਂ, ਅਸੂਲਾਂ ਮਰਿਆਦਾਵਾਂ, ਫਰਜ਼ਾਂ ਦੀ ਪਾਲਣਾ ਕਰਨ ਵਜੋਂ ਤਿਆਰ ਬਰ ਤਿਆਰ ਰਹਿੰਦੇ ਹਨ ਇਸ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਭਾਰਤ ਦੀ ਆਜ਼ਾਦੀ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੀ ਆਜ਼ਾਦ ਹਿੰਦ ਫੌਜ ਨੂੰ ਸਮਰਪਿਤ ਦਿਵਸ਼ ਮੌਕੇ ਐਨ ਸੀ ਸੀ ਬਟਾਲੀਅਨ ਨੰਬਰ 3, ਏਅਰ ਫੋਰਸ ਬਟਾਲੀਅਨ ਦੇ ਐਨ ਸੀ ਸੀ ਆਫਿਸਰਜ ਅਤੇ ਕੇਡਿਟਜ ਨੂੰ ਸਨਮਾਨਿਤ ਕੀਤਾ ਗਿਆ ਹੈ, ਇਹ ਜਾਣਕਾਰੀ ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸੰਧੂ ਸਕੱਤਰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਅਤੇ ਸ੍ਰੀਮਤੀ ਮਨਜੀਤ ਕੌਰ ਆਜ਼ਾਦ ਕਾਰਜਕਾਰੀ ਮੈਂਬਰ ਨੇ ਨੇ ਦਿੱਤੀ। ਇਸ ਮੌਕੇ ਸੀਨੀਅਰ ਡਾਕਟਰ ਅਨੁਪਮ ਆਜ਼ਾਦ ਨੇ ਦਿਮਾਗੀ ਸਿਹਤ ਅਤੇ ਦੇਸ਼, ਸਮਾਜ, ਵਾਤਾਵਰਨ, ਦੀ ਸੁਰੱਖਿਆ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਵਾਨਾਂ ਨੂੰ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਪ੍ਰਦਾਨ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ ਕਿ ਇਨ੍ਹਾਂ ਬੱਚਿਆਂ ਅਤੇ ਨੌਜਵਾਨਾਂ ਵਿੱਚ ਦੇਸ਼, ਸਮਾਜ, ਮਾਨਵਤਾ ਅਤੇ ਵਾਤਾਵਰਨ ਦੀ ਸੁਰੱਖਿਆ ਸੇਵਾ ਸੰਭਾਲ, ਅਨੁਸ਼ਾਸਨ, ਆਗਿਆ ਪਾਲਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਦੇ ਜਜ਼ਬੇ, ਹੋਂਸਲੇ, ਆਤਮ ਵਿਸ਼ਵਾਸ ਬੁਲੰਦ ਹਨ। ਸ਼੍ਰੀ ਕਾਕਾ ਰਾਮ ਵਰਮਾ ਟ੍ਰੇਨਰ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਸੀ ਪੀ ਆਰ ਨੇ ਦੱਸਿਆ ਕਿ ਇਸ ਸਮੇਂ ਸਾਡਾ ਦੇਸ਼ ਅਤੇ ਦੁਨੀਆਂ, ਕੁਦਰਤੀ, ਮਨੁੱਖੀ ਆਫਤਾਵਾਂ ਅਤੇ ਜੰਗਾਂ ਕਾਰਨ ਤਬਾਹ ਹੋ ਰਹੀ ਹੈ ਪਰ ਪੀੜਤਾਂ ਨੂੰ ਬਚਾਉਣ ਲਈ ਪੁਲਿਸ, ਆਰਮੀ, ਐਨ ਡੀ ਆਰ ਐਫ, ਡਾਕਟਰਾਂ, ਨਰਸਾਂ ਅਤੇ ਐਨ ਸੀ ਸੀ ਜਵਾਨਾਂ ਦੇ ਸਹਾਰੇ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਰੇਕ ਵਿਦਿਆਰਥੀ, ਅਧਿਆਪਕ, ਨਾਗਰਿਕ ਅਤੇ ਕਰਮਚਾਰੀ ਨੂੰ ਦੇਸ਼, ਸਮਾਜ, ਮਾਨਵਤਾ ਦੀ ਸੁਰੱਖਿਆ, ਬਚਾਉ, ਮਦਦ ਲਈ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ, ਫਾਇਰ ਸੇਫਟੀ ਅਤੇ ਆਵਾਜਾਈ ਨਿਯਮਾਂ ਕਾਨੂੰਨਾਂ ਦੀ ਟ੍ਰੇਨਿੰਗ ਲੈਣੀ ਚਾਹੀਦੀ ਹੈ ਅਤੇ ਪੀੜਤਾਂ ਦੀ ਸਹਾਇਤਾ ਲਈ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ। 1945 ਵਿੱਚ, ਆਜ਼ਾਦ ਹਿੰਦ ਫੌਜ ਨੂੰ, ਭਾਰਤ ਦੀ ਆਜ਼ਾਦੀ ਲਈ ਜਾਣ ਤੋ ਰੋਕਣ ਲਈ ਅਮਰੀਕਾ ਵਲੋਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਗਿਰਾਏ ਐਟਮ ਬੰਬਾਂ ਕਾਰਨ ਮਰਨ ਵਾਲੇ 3 ਲੱਖ ਤੋਂ ਵੱਧ ਜਾਪਾਨੀਆਂ, ਨੂੰ ਸ਼ਰਧਾਂਜਲੀ ਦਿੱਤੀ। ਐਨ ਸੀ ਸੀ ਕੈਡਿਟਸ ਅਤੇ ਅਫਸਰਾਂ ਨੇ ਸ਼੍ਰੀ ਕਾਕਾ ਰਾਮ ਵਰਮਾ ਦਾ ਧੰਨਵਾਦ ਕੀਤਾ ਕਿਉਂਕਿ ਕੈਂਪਾਂ ਦੌਰਾਨ ਸ੍ਰੀ ਵਰਮਾ ਜੀ ਉਨ੍ਹਾਂ ਨੂੰ ਫ਼ਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਦੀ ਟ੍ਰੇਨਿੰਗ ਦਿੰਦੇ ਹਨ। ਪਹਿਲੀ ਵਾਰ ਪੰਜਾਬ ਵਿੱਚ ਕਿਸੇ ਸਮਾਜ ਸੇਵੀ ਸੰਸਥਾ ਵਲੋਂ ਐਨ ਸੀ ਸੀ ਦੇ ਕਾਰਜਾਂ ਨੂੰ ਸਨਮਾਨਿਤ ਕੀਤਾ ਹੈ। ਵਲੋਂ ਡਾਕਟਰ ਰਾਕੇਸ਼ ਵਰਮੀ ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ ਪਟਿਆਲਾ