ਐੱਸਬੀਆਈ ਵੱਡੇ ਰਿਹਾਇਸ਼ੀ ਇਲਾਕਿਆਂ ਸਮੇਤ ਉਭਰਦੇ ਖੇਤਰਾਂ ਵਿੱਚ ਖੋਲੇਗਾ ਕਾਰੋਬਾਰ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਦੇਸ਼ ਭਰ ਵਿੱਚ 600 ਨਵੀਆਂ ਸ਼ਾਖਾਵਾਂ
ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਮੌਜੂਦਾ ਵਿੱਤੀ ਵਰ੍ਹੇ (2024-25) ਵਿੱਚ 600 ਨਵੀਆਂ ਸ਼ਾਖਾਵਾਂ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਬੈਂਕ ਦੇ ਚੇਅਰਮੈਨ ਸੀਐੱਸ ਸ਼ੈਟੀ ਨੇ ਕਿਹਾ ਹੈ ਕਿ ਐੱਸਬੀਆਈ ਵੱਡੇ ਰਿਹਾਇਸ਼ੀ ਇਲਾਕਿਆਂ ਸਮੇਤ ਉਭਰਦੇ ਖੇਤਰਾਂ ਵਿੱਚ ਕਾਰੋਬਾਰ ਦੇ ਮੌਕਿਆਂ ਦਾ ਲਾਭ ਉਠਾਉਣ ਲਈ ਦੇਸ਼ ਭਰ ਵਿੱਚ 600 ਨਵੀਆਂ ਸ਼ਾਖਾਵਾਂ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਰਿਹਾਇਸ਼ੀ ਕਲੋਨੀਆਂ ਸਾਡੇ ਦਾਇਰੇ ਵਿੱਚ ਨਹੀਂ ਹਨ। ਮੌਜੂਦਾ ਵਿੱਤੀ ਵਰ੍ਹੇ ’ਚ ਲਗਪਗ 600 ਸ਼ਾਖਾਵਾਂ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ।