ਔਰਤਾਂ ਤੇ ਹੋ ਰਹੇ ਅੱਤਿਆਚਾਰ ਦੇ ਖਿਲਾਫ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਰੇਖਾ ਅਗਰਵਾਲ ਦੀ ਅਗਵਾਈ ਚ ਕੱਢਿਆ ਕੈਂਡਲ ਮਾਰਚ
ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੀਤੀ ਸ਼ਮੂਲੀਅਤ
ਪਟਿਆਲਾ ਅਗਸਤ ( ) ਪਟਿਆਲਾ ਦੇ ਫੁਵਾਰਾ ਚੌਂਕ ਵਿਖੇ ਜਿਲਾ ਮਹਿਲਾ ਕਾਂਗਰਸ ਪਟਿਆਲਾ ਵੱਲੋਂ ਹਿੰਦੁਸਤਾਨ ਵਿੱਚ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਦੇ ਵਿਰੋਧ ਵਿੱਚ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਦੀ ਅਗਵਾਈ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕੀਤੀ।
ਇਸ ਮੌਕੇ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਤੇ ਕੈਂਡਲ ਮਾਰਚ ਦੀ ਅਗਵਾਈ ਕੀਤੀ।
ਧਰਨੇ ਨੂੰ ਸੰਬੋਧਨ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਔਰਤਾਂ ਉੱਤੇ ਬੇਇੰਤਹਾ ਅੱਤਿਆਚਾਰ ਹੋ ਰਿਹਾ ਹੈ ਅਤੇ ਬੀਜੇਪੀ ਸਰਕਾਰ ਇਸ ਤੇ ਚੁੱਪ ਧਾਰੀ ਬੈਠੀ ਹੈ। ਉਹਨਾਂ ਕਿਹਾ ਕਿ ਜਦੋਂ ਕਿਸੇ ਬੀਜੇਪੀ ਸ਼ਾਸਿਤ ਰਾਜ ਵਿੱਚ ਮਹਿਲਾ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਹੁੰਦੀ ਹੈ ਤਾਂ ਸਰਕਾਰ ਚੁੱਪ ਧਾਰ ਲੈਂਦੀ ਹੈ। ਦੇਸ਼ ਦੀਆਂ ਮਹਿਲਾ ਖਿਡਾਰਨਾ, ਮਾਸ ਰੇਪਿਸਟ ਪ੍ਰੱਜਵਲ ਰਵਾਨਾ, ਮੱਧ ਪ੍ਰਦੇਸ਼ ਦੇ ਰੀਵਾ ਤੇ ਮਨੀਪੁਰ ਦੀਆਂ ਘਟਨਵਾਂ ਵਿੱਚ ਵਧੀਕੀਆਂ ਕਾਰਨ ਵਿੱਚ ਭਾਜਪਾ ਆਗੂ ਸ਼ਾਮਿਲ ਸਨ।
ਬੀਤੇ ਦਿਨੀ ਭਾਰਤ ਦੇ ਨਾਮੀ ਹਸਪਤਾਲ ਵਿੱਚ ਕੋਲਕੱਤਾ ਦੀ ਇਕ 31 ਸਾਲ ਟ੍ਰੇਨੀ ਡਾਕਟਰ ਆਦਿਆ ਨਾਲ ਬਲਾਤਕਾਰ ਹੁੰਦਾ ਹੈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਇਹ ਘਟਨਾ ਅਤੀ ਨਿੰਦਨਯੋਗ ਹੈ। ਜਿਸ ਦੇਸ਼ ਦੇ ਨਾਮੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰ ਹੀ ਸੁਰੱਖਿਅਤ ਨਹੀਂ ਹਨ ਓਥੇ ਆਮ ਲੋਕਾਂ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ। ਡਾਕਟਰ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਵਿੱਚ ਔਰਤਾਂ ਅਤੇ ਆਮ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਲੈ ਕੇ ਬੇਹਦ ਚਿੰਤਿਤ ਹਨ ਪਰ ਭਾਜਪਾ ਸਰਕਾਰ ਉਹਨਾਂ ਦੀ ਹਰ ਗੱਲ ਨੂੰ ਹਲਕੇ ਵਿੱਚ ਲੈਂਦੀ ਹੈ ਜੋ ਕਿ ਅਤਿ ਨਿੰਦਨ ਯੋਗ ਹੈ।
ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਪਿਛਲੇ ਹਫਤੇ ਉਹ ਮਹਿਲਾ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੀ ਅਗਵਾਈ ਹੇਠ ਦਿੱਲੀ ਦੇ ਜੰਤਰ ਮੰਤਰ ਵਿਖੇ ਔਰਤਾਂ ਉੱਤੇ ਹੋ ਰਹੇ ਜ਼ੁਲਮ ਵਿਰੁੱਧ ਧਰਨਾ ਦੇਣ ਉਪਰੰਤ ਸੰਸਦ ਦਾ ਘਰਾਓ ਕਰਨ ਲਈ ਅੱਗੇ ਵਧੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚਿੰਤਾ ਯੋਗ ਗੱਲ ਇਹ ਹੈ ਕਿ ਗਿਰਫਤਾਰੀ ਤੋਂ ਬਾਅਦ ਅਲਕਾ ਲਾਂਬਾ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਬੱਸ ਵਿੱਚ ਬਿਠਾ ਕੇ ਚਾਰ ਘੰਟੇ ਦਿੱਲੀ ਦੇ ਚੱਕਰ ਲਗਾਉਂਦੀ ਰਹੀ ਦਿੱਲੀ ਪੁਲਿਸ। ਉਹਨਾਂ ਕਿਹਾ ਜਦੋਂ ਸ਼ਾਮ ਨੂੰ ਪੰਜਾਬ ਮਹਿਲਾ ਕਾਂਗਰਸ ਨੇ ਇੰਡੀਆ ਗੇਟ ਉੱਤੇ ਅਲਕਾ ਲਾਬਾ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਧਰਨਾ ਦਿੱਤਾ ਤਾਂ ਓਥੇ ਉਹਨਾਂ ਦੀ ਟੀਮ ਤੇ ਪਤੀ ਜਸਵਿੰਦਰ ਰੰਧਾਵਾ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੁਲਿਸ ਨੇ ਓਨ੍ਹਾਂ ਨਾਲ ਅੱਤਵਾਦੀਆਂ ਵਾਂਗ ਵਤੀਰਾ ਕੀਤਾ ਜਿਸਤੋਂ ਇਹ ਸਾਬਤ ਹੁੰਦਾ ਹੈ ਕਿ ਅੱਜ ਆਪਣੇ ਹੀ ਦੇਸ਼ ਵਿੱਚ ਲੋਕਾਂ ਉੱਤੇ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਉਣਾ ਗੁਨਾਹ ਬਣ ਚੁੱਕਿਆ ਹੈ।
ਇਸ ਮੌਕੇ ਜਿਲਾ ਮਹਿਲਾ ਕਾਂਗਰਸ ਪਟਿਆਲਾ ਸ਼ਹਿਰੀ ਦੀ ਪ੍ਰਧਾਨ ਰੇਖਾ ਅਗਰਵਾਲ ਦਿਹਾਤੀ ਪ੍ਰਧਾਨ ਅਮਰਜੀਤ ਕੌਰ ਭੱਠਲ ਬੀਬੀ ਭੁਪਿੰਦਰ ਕੌਰ ਕੌਰਜੀਆਲਾ ਪੁਸ਼ਪਿੰਦਰ ਗਿੱਲ ਲਤਾ ਵਰਮਾ ਮਨਦੀਪ ਚੌਹਾਨ ,ਜਸਬੀਰ ਕੌਰ ਜੱਸੀ, ਜਾਮਨੀ ਵਰਮਾ, ਚਰਨਜੀਤ ਕੌਰ ਦੇਵੀਗੜ੍ਹ, ਸੁਖਵਿੰਦਰ ਕੌਰ ਰੇਨੂ ਯਾਦਵ, ਡਿੰਪਲ ਗਿੱਲ, ਪਲਵੀ ਜੈਨ ਗੁਰਮੀਤ ਕੌਰ ਪੁਸ਼ਪਾ ਗਿੱਲ, ਗੁਰਤੇਜ ਕੌਰ ਜ਼ਿਲਾ ਮਹਿਲਾ ਕਾਂਗਰਸ ਦੀਆਂ ਕਈ ਅਹੁਦੇਦਾਰ ਸ਼ਾਮਿਲ ਸਨ।