ਕੋਲਕਾਤਾ ਮਹਿਲਾ ਡਾਕਟਰ ਬਲਾਤਕਾਰ ਹੱਤਿਆ ਮਾਮਲੇ ਦਾ ਜਿੰਮੇਵਾਰ ਸਿਵਿਕ ਵਲੰਟੀਅਰ ਸੰਜੇ ਰਾਏ ਕਥਿਤ ਤੌਰ `ਤੇ ਅਸ਼ਲੀਲ ਫਿਲਮਾਂ ਦਾ ਆਦੀ ਸੀ
ਕੋਲਕਾਤਾ : ਭਾਰਤ ਦੇਸ਼ ਦੇ ਕੋਲਕਾਤਾ ਦੇ ਆਰ. ਜੀ ਕਾਰ ਮੈਡੀਕਲ ਕਾਲਜ `ਚ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਤੋਂ ਬਾਅਦ ਦੇਸ਼ ਭਰ ਦੇ ਡਾਕਟਰਾਂ `ਚ ਰੋਸ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਔਰਤਾਂ ਦੀ ਸੁਰੱਖਿਆ ਵਰਗੇ ਮਾਮਲਿਆਂ `ਚ ਪੁਲਸ ਦੀ ਲਾਪ੍ਰਵਾਹੀ `ਤੇ ਇਕ ਵਾਰ ਫਿਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਬਲਾਤਕਾਰ ਅਤੇ ਕਤਲ ਦੇ ਇਸ ਮਾਮਲੇ ਵਿੱਚ ਕਈ ਖੁਲਾਸੇ ਹੋਏ ਹਨ। ਇਸ ਮਾਮਲੇ `ਚ ਗ੍ਰਿਫਤਾਰ ਕੀਤੇ ਗਏ ਸਿਵਿਕ ਵਲੰਟੀਅਰ ਸੰਜੇ ਰਾਏ ਕਥਿਤ ਤੌਰ `ਤੇ ਅਸ਼ਲੀਲ ਫਿਲਮਾਂ ਦਾ ਆਦੀ ਸੀ। ਉਸ ਦੇ ਮੋਬਾਈਲ ਫੋਨ `ਚੋਂ ਇਸ ਤਰ੍ਹਾਂ ਦਾ ਕਈ ਸਾਮਾਨ ਮਿਲਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਦਾਅਵਾ ਕੀਤਾ। 33 ਸਾਲਾ ਰਾਏ 2019 ਵਿੱਚ ਕੋਲਕਾਤਾ ਪੁਲਸ ਵਿੱਚ ਸਿਵਿਕ ਵਲੰਟੀਅਰ ਵਜੋਂ ਸ਼ਾਮਲ ਹੋਇਆ ਸੀ। ਉਸ ਦਾ ਚਾਰ ਵਾਰ ਵਿਆਹ ਹੋਇਆ ਹੈ। ਉਹ ਇੱਕ ਵਿਭਚਾਰੀ ਵਜੋਂ ਜਾਣਿਆ ਜਾਂਦਾ ਸੀ।