ਕੋਲਹਾਪੁਰ ਜਿ਼ਲੇ `ਚ 10 ਸਾਲਾ ਬੱਚੀ ਦੀ ਲਾਸ਼ ਗੰਨੇ ਦੇ ਖੇਤ ਵਿਚੋਂ ਹੋਈ ਬਰਾਮਦ
ਮੁੰੁਬਈ : ਮਹਾਰਾਸ਼ਟਰ ਦੇ ਕੋਲਹਾਪੁਰ ਜਿ਼ਲੇ `ਚ ਵੀਰਵਾਰ ਸਵੇਰੇ 10 ਸਾਲਾ ਬੱਚੀ ਦੀ ਲਾਸ਼ ਗੰਨੇ ਦੇ ਖੇਤ `ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਉਸ ਦੇ ਚਾਚੇ ਨੂੰ ਕਥਿਤ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਗਿਆ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਬੱਚੀ ਬੁੱਧਵਾਰ ਸ਼ਾਮ ਤੋਂ ਲਾਪਤਾ ਸੀ। ਲੜਕੀ ਦਾ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੇ ਲਾਪਤਾ ਹੋਣ ਤੋਂ ਕੁਝ ਦੇਰ ਬਾਅਦ ਹੀ ਪਰਿਵਾਰ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ । ਪੁਲਸ ਨੇ ਦੱਸਿਆ ਕਿ ਨਾਬਾਲਗ ਦੀ ਲਾਸ਼ ਸਵੇਰੇ ਸਥਾਨਕ ਲੋਕਾਂ ਨੂੰ ਕਰਵੀਰ ਤਾਲੁਕਾ ਦੇ ਸ਼ੀਏ ਪਿੰਡ `ਚ ਉਸ ਦੇ ਘਰ ਤੋਂ ਸਿਰਫ 800 ਮੀਟਰ ਦੀ ਦੂਰੀ `ਤੇ ਗੰਨੇ ਦੇ ਖੇਤ `ਚ ਮਿਲੀ। ਅਧਿਕਾਰੀ ਨੇ ਕਿਹਾ, “ਇਹ ਸਾਬਤ ਹੋ ਗਿਆ ਹੈ ਕਿ ਲੜਕੀ ਦੇ ਚਾਚੇ ਨੇ ਉਸਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਫਿਰ ਉਸਦਾ ਗਲਾ ਘੁੱਟਿਆ”। ਦੋਸ਼ੀ ਨੇ ਪੁੱਛਗਿੱਛ ਦੌਰਾਨ ਇਹ ਗੱਲ ਕਬੂਲ ਕਰ ਲਈ ਹੈ।“ ਅਧਿਕਾਰੀ ਮੁਤਾਬਕ ਜਾਂਚ `ਚ ਸਾਹਮਣੇ ਆਇਆ ਹੈ ਕਿ ਲੜਕੀ ਦੇ ਚਾਚਾ ਨੇ ਉਸ ਦੀ ਮਾਂ ਨੂੰ ਝੂਠ ਬੋਲਿਆ ਸੀ ਕਿ ਲੜਕੀ ਉਸ ਦੇ ਝਿੜਕਣ ਕਾਰਨ ਗੁੱਸੇ `ਚ ਚਲੀ ਗਈ ਸੀ। ਪੁਲਸ ਮੁਤਾਬਕ ਲੜਕੀ ਦੇ ਮਾਤਾ-ਪਿਤਾ ਸ਼ਿਰੋਲੀ ਐੱਮ.ਆਈ.ਡੀ.ਸੀ. ਇਲਾਕੇ `ਚ ਇਕ ਉਦਯੋਗਿਕ ਇਕਾਈ `ਚ ਕੰਮ ਕਰਦੇ ਹਨ।