ਕੌਮੀ ਸਿੱਖਿਆ ਨੀਤੀ ਤਹਿਤ ਬੱਚੇ ਹੁਣ ਪੜ੍ਹਨਗੇ ਚੰਦਰਯਾਨ, ਸ਼ਾਇਰੀ, ਕਦਰਾਂ ਕੀਮਤਾਂ ਤੇ ਜੁੜਾਅ ਸਬੰਧੀ ਵਿਸ਼ੇ
ਨਵੀਂ ਦਿੱਲੀ : ਨਵੀਂ ਕੌਮੀ ਸਿੱਖਿਆ ਨੀਤੀ ਤਹਿਤ ਸਕੂਲੀ ਸਿੱਖਿਆ ਦੇ ਪੱਧਰ ’ਤੇ ਤੀਜੀ ਤੇ ਛੇਵੀਂ ਜਮਾਤ ਲਈ ਐੱਨ. ਈ. ਪੀ. ਤਹਿਤ ਸਿਲੇਬਸ ਦੀਆਂ ਨਵੀਆਂ ਕਿਤਾਬਾਂ ਜਿਥੇ ਬਾਜ਼ਾਰ ਵਿਚ ਭੇਜ ਦਿੱਤੀਆਂ ਗਈਆਂ ਹਨ ਦੇ ਚਲਦਿਆਂ ਬੱਚਿਆਂ ਨੂੰ ਚੰਦਰਯਾਨ ਮੁਹਿੰਮ ਨਾਲ ਜੁੜੀਆਂ ਦਿਲਚਸਪ ਕਹਾਣੀਆਂ ਨੂੰ ਤੋਂ ਲੈ ਕੇ ਮੁਲਕ ’ਤੇ ਫ਼ਖ਼ਰ ਕਰਨ ਵਾਲੀ ਸ਼ਾਇਰੀ, ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਤੇ ਪਰਿਵਾਰਕ ਨਾਲ ਜੁੜਾਅ ਨੂੰ ਵਧਾਉਣ ਵਾਲੇ ਸਿਲੇਬਸ ਦੇ ਨਾਲ ਭਾਰਤ ਨੂੰ ਚੰਗੀ ਤਰ੍ਹਾਂ ਜਾਣਨ-ਸਮਝਣ ਵਾਲੇ ਵਿਸ਼ੇ ਪੜ੍ਹਨ ਨੂੰ ਮਿਲਣਗੇ।