ਗਿੱਦੜਬਾਹਾ ਦਾ ਦੂਸਰੀ ਵਾਰ ਦੌਰਾ ਕਰਨ ਨਾਲ ਸੁਖਬੀਰ ਬਾਦਲ ਦੇ ਜਿਮਨੀ ਚੋਣ ਲੜਨ ਦੀਆਂ ਸੰਭਾਵਨਾਵਾਂ ਨੇ ਫੜਿਆ ਜ਼ੋਰ
ਚੰਡੀਗੜ੍ਹ : ਪੰਜਾਬ ਦੇ ਗਿੱਦੜਬਾਹਾ ਵਿਖੇ ਹੋਣ ਵਾਲੀ ਜਿਮਨੀ ਚੋਣ ਹੋਣ ਵਾਲੀ ਦੇ ਚਲਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਕੀਤੇ ਗਏ ਦੌਰੇ ਦੇ ਚਲਦਿਆਂ ਇਹ ਕਿਆਸਰਾਈਆਂ ਸਾਹਮਣੇ ਆ ਰਹੀਆਂ ਹਨ ਕਿ ਕਿਧਰੇ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਲੜਨ ਦੇ ਚਾਹਵਾਨ ਤਾਂ ਨਹੀਂ ਹਨ। ਸਿਆਸਤ ਵਿਚ ਛਿੜੀ ਇਸ ਗੱਲ ਨੇ ਸਿਆਸਤ ਨੂੰ ਇਕ ਵਾਰ ਫਿਰ ਗਰਮਾ ਦਿੱਤਾ ਹੈ ਪਰ ਪਾਰਟੀ ਵੱਲੋਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਦੱਸਣਯੋਗ ਹੈ ਕਿ ਉਕਤ ਸੀਟ ਤੇ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਨ ਪਰ ਉਨ੍ਹਾਂ ਦੇ ਕਾਂਗਰਸ ਦੀ ਸੀਟ ਤੋਂ ਐਮ. ਪੀ. ਚੋਣ ਜਿੱਤਣ ਦੇ ਚਲਦਿਆਂ ਹੁਣ ਇਹ ਸੀਟ ਖਾਲੀ ਹੋ ਗਈ ਹੈ, ਜਿਸਦੇ ਚਲਦਿਆਂ ਗਿੱਦੜਬਾਹਾ ਸੀਟ ਤੇ ਹੁਣ ਜਿਮਨੀ ਚੋਣ ਹੋਣੀ ਹੈ।