ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਜੁੜੇ ਵਿਅਕਤੀ ਨੂੰ ਐਸ. ਓ. ਸੀ. ਐਮ. ਨੇ ਕੀਤਾ ਗ੍ਰਿਫਤਾਰ

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਜੁੜੇ ਵਿਅਕਤੀ ਨੂੰ ਐਸ. ਓ. ਸੀ. ਐਮ. ਨੇ ਕੀਤਾ ਗ੍ਰਿਫਤਾਰ

ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਜੁੜੇ ਵਿਅਕਤੀ ਨੂੰ ਐਸ. ਓ. ਸੀ. ਐਮ. ਨੇ ਕੀਤਾ ਗ੍ਰਿਫਤਾਰ
ਐੱਸ. ਏ. ਐੱਸ. ਨਗਰ : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੁਹਾਲੀ ਨੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਨਾਲ ਜੁੜੇ ਵਿਅਕਤੀ ਨੂੰ ਗ੍ਰਿਫਤਾਰ ਕਰਨ `ਚ ਸਫਲਤਾ ਹਾਸਲ ਕੀਤੀ ਹੈ। ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਵਿਨੋਦ ਕੁਮਾਰ ਉਰਫ ਰਾਹੁਲ ਪੁੱਤਰ ਰਾਮ ਦਾਸ ਵਾਸੀ ਗੁਰਮੀਤ ਨਗਰ, ਗਿਆਸਪੁਰਾ, ਲੁਧਿਆਣਾ ਬਾਰੇ ਗੁਪਤ ਸੂਚਨਾ ਮਿਲੀ ਸੀ, ਜੋ ਕਿ ਮੱਧ ਪ੍ਰਦੇਸ਼ ਤੋਂ ਪੰਜਾਬ `ਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਹੈ ਅਤੇ ਉਹ ਲੁਧਿਆਣਾ ਤੋਂ ਖਰੜ ਇਲਾਕੇ ਵੱਲ ਗੈਰ-ਕਾਨੂੰਨੀ ਹਥਿਆਰ ਅਣਪਛਾਤੇ ਵਿਅਕਤੀਆਂ ਨੂੰ ਪਹੁੰਚਾਉਣ ਲਈ ਆ ਰਿਹਾ ਹੈ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਐੱਸਐੱਸਓਸੀ ਨੇ ਜਾਲ ਵਿਛਾ ਕੇ ਉਪਰੋਕਤ ਵਿਨੋਦ ਕੁਮਾਰ ਉਰਫ਼ ਰਾਹੁਲ ਨੂੰ ਟੋਲ ਪਲਾਜ਼ਾ, ਘੜੂੰਆਂ (ਖਰੜ) ਨੇੜਿਓਂ ਕਾਬੂ ਕਰਕੇ ਉਸ ਕੋਲੋਂ ਦੋ ਪਿਸਤੌਲ .32 ਬੋਰ ਦੇ ਬਰਾਮਦ ਕੀਤੇ। ਪੁਲਿਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਵਿਨੋਦ ਕੁਮਾਰ ਉਰਫ ਰਾਹੁਲ ਲੁਧਿਆਣਾ ਜੇਲ੍ਹ `ਚ ਹੁੰਦਿਆਂ ਹੀ ਜੇਲ੍ਹ ਦੇ ਅੰਦਰ ਅਤੇ ਬਾਹਰ ਬੈਠੇ ਗੈਂਗਸਟਰਾਂ ਦੇ ਸੰਪਰਕ `ਚ ਆਇਆ ਸੀ ਅਤੇ ਹੁਣ ਉਹ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਵੱਖ-ਵੱਖ ਗੈਂਗਸਟਰਾਂ ਨੂੰ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ।ਪੁਲਿਸ ਅਨੁਸਾਰ ਗ੍ਰਿਫਤਾਰ ਉਕਤ ਮੁਲਜ਼ਮ ਅਪਰਾਧਿਕ ਪਿਛੋਕੜ ਰੱਖਦਾ ਹੈ, ਜਿਸ ਦੇ ਖਿਲਾਫ ਵੱਖ-ਵੱਖ ਥਾਣਿਆਂ `ਚ ਚੋਰੀ ਅਤੇ ਖੋਹ ਦੇ ਮਾਮਲੇ ਦਰਜ ਹਨ। ਪੁਲਿਸ ਨੂੰ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਉਹ ਪਿਛਲੇ ਇੱਕ ਮਹੀਨੇ ਦੌਰਾਨ ਦੋ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰਾਂ ਦੀਆਂ ਖੇਪਾਂ ਦੀ ਤਸਕਰੀ ਕਰ ਚੁੱਕਾ ਹੈ, ਜੋ ਉਸ ਨੇ ਪਿੰਡ ਜਸੌਂਦੀ, ਬੁਰਹਾਨਪੁਰ, ਮੱਧ ਪ੍ਰਦੇਸ਼ ਅਤੇ ਦੂਜਾ ਮੁਹਾਲੀ ਖੇਤਰ `ਚ ਦਿੱਤੇ ਹਨ। ਪੁਲਿਸ ਨੇ ਉਕਤ ਮੁਲਜ਼ਮ ਕੋਲੋਂ ਦੋ ਹੋਰ .32 ਬੋਰ ਦੇ ਪਿਸਤੌਲ ਬਰਾਮਦ ਕੀਤੇ ਹਨ, ਜਿਸ ਨਾਲ ਕੁੱਲ ਬਰਾਮਦਗੀ ਚਾਰ ਪਿਸਤੌਲ .32 ਬੋਰ ਹੋ ਗਈ ਹੈ। ਇਸ ਸਬੰਧੀ ਉਕਤ ਮੁਲਜ਼ਮ ਖਿਲਾਫ਼ 25 ਆਰਮਜ਼ ਐਕਟ, 61(2) ਬੀਐੱਨਐੱਸ,ਪੀਐੱਸ, ਐੱਸਐੱਸਓਸੀ, ਐੱਸਏਐੱਸ ਨਗਰ ਵਿਖੇ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Comment

Your email address will not be published. Required fields are marked *

Scroll to Top