ਜਗਰਾਓਂ ਵਿਚ ਸਕੂਲੀ ਬੱਸ ਹਾਦਸਾਗ੍ਰਸਤ ਹੋਣ ਨਾਲ ਪਹਿਲੀ ਦੇ ਵਿਦਿਆਰਥੀ ਦੀ ਮੌਤ ਤੇ ਦੋ ਫੱਟੜ
ਜਗਰਾਉਂ : ਪੰਜਾਬ ਦੇ ਜਗਰਾਓਂ ਦੇ ਸਨਮਤੀ ਬਿਮਲ ਜੈਨ ਪਬਲਿਕ ਸਕੂਲ ਦੀ ਬੱਸ ਅੱਜ ਉਸ ਸਮੇਂ ਡਰਾਈਵਰ ਤੋਂ ਬੇਕਾਬੂ ਹੋ ਗਈ ਜਦੋਂ ਛੋਟੇ ਬੱਚਿਆਂ ਨੂੰ ਘਰਾਂ ਤੋਂ ਸਕੂਲ ਨੂੰ ਲੈ ਕੇ ਬਸ ਆ ਰਹੀ ਸੀ। ਮੌਕੇ `ਤੇ ਹਾਜ਼ਰ ਲੋਕ ਡਰਾਈਵਰ ਦੀ ਗਲਤੀ ਦੱਸ ਰਹੇ ਹਨ ਕਿ ਇੱਥੋਂ ਤੱਕ ਕਹਿ ਰਹੇ ਹਨ ਕਿ ਡਰਾਈਵਰ ਸਰਾਬੀ ਸੀ। ਜਿਸ ਕਾਰਨ ਬੱਸ ਦਰੱਖਤ ਵਿੱਚ ਜਾ ਲੱਗੀ ਤੇ ਪਹਿਲੀ ਜਮਾਤ ਦੇ ਬੱਚੇ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਧਰ ਲੋਕਾਂ ਨੇ ਬੱਸ ਦੀ ਖਸਤਾ ਹਾਲਤ ਹੋਣ ਦੇ ਵੀ ਦੋਸ਼ ਲਾਏ। ਲੋਕਾਂ ਨੇ ਸਕੂਲ ਦੀ ਮੈਨੇਜਮੈਂਟ ਵਿਰੁੱਧ ਕਾਰਵਾਈ ਕਰਨ ਦੀ ਵੀ ਮੰਗ ਰੱਖੀ।