ਜਿ਼ਲ੍ਹਾ ਖਪਤਕਾਰ ਅਦਾਲਤ ਨੇ ਕੀਤਾ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ 26 ਹਜ਼ਾਰ ਜੁਰਮਾਨਾ
ਤੇਲੰਗਾਨਾ : ਭਾਰਤ ਦੇ ਤੇਲੰਗਾਨਾ ਦੇ ਵਾਰੰਗਲ ਵਿਚ ਪੈਟਰੋਲ ਪੁਆਉਣ ਆਏ ਇਕ ਕਾਰ ਚਾਲਕ ਦੀ ਕਾਰ ਵਿਚ ਪੈਟਰੋਲ ਦੀ ਥਾਂ ਡੀਜ਼ਲ ਪਾ ਦਿੱਤੇ ਜਾਣ ਕਾਰਨ ਕਾਰ ਚਾਲਕ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਖਪਤਕਾਰ ਅਦਾਲਤ ਪਹੁੰਚੇ ਕਾਰ ਚਾਲਕ ਦੇ ਹੱਕ ਵਿਚ ਫ਼ੈਸਲਾ ਦਿੰਦਿਆਂ ਜਿ਼ਲਾ ਖਪਤਕਾਰ ਅਦਾਲਤ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ 26 ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਕਿਹਾ ਹੈ । ਦੱਸਣਯੋਗ ਹੈ ਕਿ ਉਕਤ ਘਟਨਾਕ੍ਰਮ 30 ਜੁਲਾਈ 2022 ਦਾ ਹੈ ਜਦੋਂ ਮਿਨਾਕਸ਼ੀ ਨਾਇਡੂ ਨਾਂ ਦੀ ਔਰਤ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਸੀ ਫਿਊਲ ਫਿਲਿੰਗ ਸਟੇਸ਼ਨ ਵਿਰੁੱਧ ਇਹ ਸ਼ਿਕਾਇਤ ਦਰਜ ਕਰਵਾਈ ਸੀ। 30 ਜੁਲਾਈ 2022 ਨੂੰ ਇਹ ਔਰਤ ਪੈਟਰੋਲ ਭਰਵਾਉਣ ਲਈ ਫਿਊਲ ਸਟੇਸ਼ਨ ਪਹੁੰਚੀ ਸੀ । ਤੇਲ ਭਰਵਾਉਣ ਤੋਂ ਬਾਅਦ ਕਾਰ ਖਰਾਬ ਹੋ ਗਈ।