ਜੰਮੂ-ਕਸ਼ਮੀਰ ’ਚ ਭੂਚਾਲ ਦੇ ਝਟਕੇ
ਜੰਮੂ/ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਰਾਮੁੱਲਾ, ਪੁਣਛ ਅਤੇ ਸ੍ਰੀਨਗਰ ਵਿਚ ਅੱਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਦੱਸਿਆ ਜਾ ਰਿਹਾਹੈ ਕਿ ਝਟਕੇ ਦੋ ਵਾਰ ਆਏ ਜਿਸ ਵਿਚ ਪਹਿਲੇ ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 4.6 ਅਤੇ ਦੂਜੇ ਦੀ ਤੀਬਰਤਾ 4.9 ਮਾਪੀ ਗਈ। ਭੂਚਾਲ ਦਾ ਕੇਂਦਰ ਬਾਰਾਮੁੱਲਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।