ਜੰਮੂ ਕਸ਼ਮੀਰ ਦੀਆਂ ਚੋਣਾਂ ਨਹੀਂ ਲੜੇਗੀ ਮਹਿਬੂਬਾ ਮੁਫ਼ਤੀ

ਜੰਮੂ ਕਸ਼ਮੀਰ ਦੀਆਂ ਚੋਣਾਂ ਨਹੀਂ ਲੜੇਗੀ ਮਹਿਬੂਬਾ ਮੁਫ਼ਤੀ

ਜੰਮੂ ਕਸ਼ਮੀਰ ਦੀਆਂ ਚੋਣਾਂ ਨਹੀਂ ਲੜੇਗੀ ਮਹਿਬੂਬਾ ਮੁਫ਼ਤੀ
ਸ੍ਰੀਨਗਰ : ਪੀਪਲਜ਼ ਡੈਮੋਕਰੈਟਿਕ ਪਾਰਟੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਉਹ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜੇਗੀ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਬਣ ਵੀ ਗਈ ਤਾਂ ਵੀ ਉਹ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿੱਚ ਆਪਣੀ ਪਾਰਟੀ ਦੇ ਏਜੰਡੇ ਨੂੰ ਪੂਰਾ ਨਹੀਂ ਕਰ ਸਕੇਗੀ। ਉਨ੍ਹਾਂ ਕਿਹਾ, ‘‘ਮੈਂ ਭਾਜਪਾ ਨਾਲ ਇੱਕ ਸਰਕਾਰ ਦੀ ਮੁੱਖ ਮੰਤਰੀ ਰਹੀ ਹਾਂ, ਜਿਸ ਨੇ (2016 ਵਿੱਚ) 12,000 ਲੋਕਾਂ ਖ਼ਿਲਾਫ਼ ਕੇਸ ਵਾਪਸ ਲੈ ਲਏ ਸਨ। ਕੀ ਅਸੀਂ ਹੁਣ ਅਜਿਹਾ ਕਰ ਸਕਦੇ ਹਾਂ? ਮੈਂ (ਪ੍ਰਧਾਨ ਮੰਤਰੀ) ਮੋਦੀ ਨਾਲ ਸਰਕਾਰ ਦੀ ਮੁੱਖ ਮੰਤਰੀ ਵਜੋਂ ਵੱਖਵਾਦੀ ਆਗੂਆਂ ਨੂੰ ਗੱਲਬਾਤ ਦਾ ਸੱਦਾ ਦੇਣ ਲਈ ਪੱਤਰ ਲਿਖਿਆ ਸੀ। ਕੀ ਤੁਸੀਂ ਅੱਜ ਅਜਿਹਾ ਕਰ ਸਕਦੇ ਹੋ? ਮੈਂ ਅਮਲੀ ਤੌਰ ’ਤੇ ਜੰਗਬੰਦੀ ਲਾਗੂ ਕਰਵਾਈ। ਕੀ ਤੁਸੀਂ ਅੱਜ ਅਜਿਹਾ ਕਰ ਸਕਦੇ ਹੋ? ਜੇ ਤੁਸੀਂ ਮੁੱਖ ਮੰਤਰੀ ਵਜੋਂ ਐਫਆਈਆਰ ਵਾਪਸ ਨਹੀਂ ਕਰਵਾ ਸਕਦੇ ਤਾਂ ਅਜਿਹੇ ਅਹੁਦੇ ਦਾ ਕੀ ਮਤਲਬ ਹੈ?’’ ਪੀਡੀਪੀ ਪ੍ਰਧਾਨ ਤੋਂ ਪੁੱਛਿਆ ਗਿਆ ਸੀ ਕਿ ਕੀ ਚੋਣਾਂ ਲੜਨ ਨੂੰ ਲੈ ਕੇ ਉਨ੍ਹਾਂ ਦਾ ਇਰਾਦਾ ਬਦਲ ਗਿਆ ਹੈ, ਕਿਉਂਕਿ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਨੇ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਰਹਿਣ ਤੱਕ ਚੋਣਾਂ ਵਿੱਚ ਹਿੱਸਾ ਨਾ ਲੈਣ ਦੇ ਰੁਖ਼ ਤੋਂ ਯੂ ਟਰਨ ਲੈ ਲਿਆ ਹੈ।

Leave a Comment

Your email address will not be published. Required fields are marked *

Scroll to Top