ਤਗਮਾ ਜੇਤੂ ਵਾਂਗ ਵਿਨੇਸ਼ ਦਾ ਸਵਾਗਤ ਤੇ ਸਨਮਾਨ ਕਰਾਂਗੇ: ਨਾਇਬ ਸਿੰਘ ਸੈਣੀ
ਚੰਡੀਗੜ੍ਹ, 8 ਅਗਸਤ : ਵਿਨੇਸ਼ ਫੋਗਾਟ ਵੱਲੋਂ ਅੰਤਰਰਾਸ਼ਟਰੀ ਕੁਸ਼ਤੀ ਕੈਰੀਅਰ ਨੂੰ ਅਲਵਿਦਾ ਕਹਿਣ ਮਗਰੋਂ ਹਰਿਆਣਾ ਸਰਕਾਰ ਨੇ ਅੱਜ ਕਿਹਾ ਕਿ ਉਹ ਇਸ ਮਹਿਲਾ ਪਹਿਲਵਾਨ ਦਾ ਤਗਮਾ ਜੇਤੂ ਵਾਂਗ ਸਨਮਾਨ ਕਰੇਗੀ।ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਹਰਿਆਣਾ ਦੀ ਸਾਡੀ ਬਹਾਦਰ ਧੀ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਓਲੰਪਿਕ ਦੇ ਫਾਈਨਲ ਵਿੱਚ ਪਹੁੰਚੀ। ਹੋ ਸਕਦਾ ਹੈ ਕਿ ਉਹ ਕਿਸੇ ਕਾਰਨ ਫਾਈਨਲ ‘ਚ ਹਿੱਸਾ ਨਾ ਲੈ ਸਕੀ ਹੋਵੇ ਪਰ ਉਹ ਸਾਡੇ ਸਾਰਿਆਂ ਲਈ ਚੈਂਪੀਅਨ ਹੈ। ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵਿਨੇਸ਼ ਫੋਗਾਟ ਦਾ ਤਗਮਾ ਜੇਤੂ ਵਾਂਗ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ। ਹਰਿਆਣਾ ਸਰਕਾਰ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਨੂੰ ਜੋ ਵੀ ਸਨਮਾਨ, ਇਨਾਮ ਅਤੇ ਸਹੂਲਤਾਂ ਦਿੰਦੀ ਹੈ, ਉਹ ਵਿਨੇਸ਼ ਫੋਗਾਟ ਨੂੰ ਧੰਨਵਾਦ ਸਹਿਤ ਦਿੱਤੀ ਦਿੱਤੀਆਂ ਜਾਣਗੀਆਂ।