ਤੇਰਾਂ ਸਾਲਾ ਲੜਕੇ ਨੇ ਕੀਤਾ ਪੰਜ ਸਾਲਾ ਬੱਚੀ ਨਾਲ ਜਬਰ ਜਨਾਹ
ਭਿਵਾਨੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ `ਚ ਭਿਵਾਨੀ ਜਿ਼ਲ੍ਹੇ ਦੇ ਉਚਾਨਾ ਥਾਣਾ ਇਲਾਕੇ ਦੇ ਇਕ ਪਿੰਡ `ਚ 13 ਸਾਲਾ ਮੁੰਡੇ ਨੇ 5 ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੇ ਐਤਵਾਰ ਨੂੰ ਉਚਾਨਾ ਥਾਣੇ `ਚ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ । ਪੁਲਸ ਅਨੁਸਾਰ ਪੀੜਤਾ ਦੀ ਮਾਂ ਨੇ ਆਪਣੀ ਸ਼ਿਕਾਇਤ `ਚ ਕਿਹਾ ਕਿ ਸ਼ਨੀਵਾਰ ਨੂੰ ਉਸ ਦੀ 5 ਸਾਲਾ ਬੱਚੀ ਖੇਡਣ ਗਈ ਸੀ। ਉਸ ਨੇ ਸ਼ਿਕਾਇਤ `ਚ ਕਿਹਾ ਕਿ ਇਸੇ ਦੌਰਾਨ ਉਸ ਦੀ ਧੀ ਨਾਲ ਖੇਡ ਰਿਹਾ 13 ਸਾਲਾ ਇਕ ਮੁੰਡਾ ਬੱਚੀ ਨੂੰ ਸੁੰਨਸਾਨ ਜਗ੍ਹਾ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਪੁਲਸ ਨੇ ਦੱਸਿਆ ਕਿ ਘਰ ਆਉਣ `ਤੇ ਧੀ ਦੀ ਹਾਲਤ ਦੇਖ ਕੇ ਮਾਂ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤਾਂ ਉਸ ਨੇ ਮੁੰਡੇ ਦੀ ਹਰਕਤ ਬਾਰੇ ਦੱਸਿਆ।