ਥਾਣਾ ਕੋਤਵਾਲੀ ਨਾਭਾ ਪੁਲਸ ਨੇ ਕੀਤਾ ਚਾਰ ਜਣਿਆਂ ਵਿਰੁੱਧ ਕੁੱਟਮਾਰ ਕਰਨ ਤੇ ਕੇਸ ਦਰਜ
ਨਾਭਾ, 10 ਅਗਸਤ () : ਥਾਣਾ ਕੋਤਵਾਲੀ ਨਾਭਾ ਦੀ ਪੁਲਸ ਨੇ ਸਿ਼ਕਾਇਤਕਰਤਾ ਜੁਬੇਰ ਅਹਿਮਦ ਪੁੱਤਰ ਸੇਖ ਮਜਾਊ ਦੀਨ ਵਾਸੀ ਪਿੰਡ ਦੁਲੱਦੀ ਥਾਣਾ ਸਦਰ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 115 (2), 126 (2), 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਮਜਾਨ ਖਾਨ ਪੁੱਤਰ ਸੁਲੇਮਾਨ, ਇਮਾਮਦੀਨ ਪੁੱਤਰ ਮੁਸਤਾਖ ਵਾਸੀਆਨ ਕਰਤਾਰਪੁਰਾ ਮੁਹੱਲਾ ਨਾਭਾ, ਮੁਹੰਮਦ ਖੁਰਸੀਦ ਪੁੱਤਰ ਨਿਜਾਮਦੀਨ, ਨਿਜਾਮਦੀਨ ਵਾਸੀਆਨ ਜਸਪਾਲ ਕਲੋਨੀ ਨਾਭਾ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਜੇਬਰ ਅਹਿਮਦ ਨੇ ਦੱਸਿਆ ਕਿ 6 ਅਗਸਤ ਨੂੰ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕ ਆਰੀਆ ਸਕੂਲ ਦੁਲੱਦੀ ਗੇਟ ਨਾਭਾ ਦੇ ਕੋਲ ਜਾ ਰਿਹਾ ਸੀ ਤਾਂ ਉਪਰੋਕਤ ਵਿਅਕਤੀਆਂ ਨੇ ਉਸਦੀ ਘੇਰ ਕੇ ਕੁਟਮਾਰ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।