ਥਾਣਾ ਕੋਤਵਾਲੀ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ
ਪਟਿਆਲਾ, 6 ਅਗਸਤ () : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਭੁਪਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਗ੍ਰੀਨ ਹਾਊਸ ਪਟਿਆਲਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 406, 420, 506 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੀਤ ਸਿੰਘ ਵਾਸੀ ਮਕਾਨ ਨੰ. ਸੀ-168 ਆਨੰਦ ਵਿਹਾਰ ਦਿੱਲੀ, ਭਾਰਤ ਆਨੰਦ ਪੁੱਤਰ ਬੀ.ਆਰ ਆਨੰਦ ਵਾਸੀ ਮਕਾਨ ਨੰ. ਬੀ-46 ਫੇਸ-2 ਵਿਵੇਕ ਵਿਹਾਰ ਝਿਲਮਿਲ ਅਸਟੇਟ ਦਿੱਲੀ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਸਾਲ 2022 ਵਿੱਚ ਜੀਰਕਪੁਰ ਵਿਖੇ ਜਮੀਨ ਖ੍ਰੀਦ ਕਰਨ ਲਈ ਸਿਪਰਾ ਅਸਟੇਟ ਪ੍ਰਾਈਵੇਟ ਲਿਮਟਿਡ ਨਾਲ ਉਪਰੋਕਤ ਵਿਅਕਤੀਆਂ ਦੇ ਰਾਹੀਂ ਸੋਦਾ ਕੀਤਾ ਸੀ ਅਤੇ ਕੁੱਝ ਰਕਮ ਕੰਪਨੀ ਦੇ ਖਾਤੇ ਵਿੱਚ ਪਾ ਦਿੱਤੀ ਸੀ ਅਤੇ ਕੁੱਝ ਰਕਮ ਉਪਰੋਕਤ ਵਿਅਕਤੀਆਂ ਨੂੰ ਦੇ ਦਿੱਤੀ ਸੀ ਪਰ ਉਪਰੋਕਤ ਵਿਅਕਤੀਆਂ ਨੇ ਉਸ ਵੱਲੋ ਦਿੱਤੀ ਹੋਈ ਰਕਮ ਅੱਗੇ ਕੰਪਨੀ ਵਿੱਚ ਨਾ ਤਾਂ ਜਮ੍ਹਾ ਕਰਵਾਈ ਅਤੇ ਨਾ ਹੀ ਉਸ ਨੂੰ ਵਾਪਸ ਕੀਤੀ।ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।