ਥਾਣਾ ਜੁਲਕਾਂ ਨੇ ਕੀਤਾ ਇਕ ਵਿਅਕਤੀ ਵਿਰੁੱਧ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਕਰਨ ਤੇ ਕੇਸ ਦਰਜ
ਦੇਵੀਗੜ੍ਹ, 12 ਅਗਸਤ () : ਥਾਣਾ ਜੁਲਕਾਂ ਦੀ ਪੁਲਸ ਨੇ ਸਿ਼ਕਾਇਤਕਰਤਾ ਤੇਜਿੰਦਰ ਸਿੰਘ ਪੁੱਤਰ ਬਾਜ ਸਿੰਘ ਵਾਸੀ ਡੇਰਾ ਸਨੋਰੀਆ ਦਾ ਪਿੰਡ ਮਸੀਂਗਣ ਥਾਣਾ ਜੁਲਕਾਂ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 406, 420 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਕਸ਼ਮੀਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ਰਾਜਲਾ ਥਾਣਾ ਸਦਰ ਸਮਾਣਾ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਦਿਲਜੋਤ ਸਿੰਘ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 6 ਲੱਖ ਰੁਪੇ ਕਸ਼ਮੀਰ ਸਿੰਘ ਨੇ ਲੈ ਲਏ ਪਰ ਬਾਅਦ ਵਿਚ ਨਾ ਤਾਂ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਤੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।