ਥਾਣਾ ਤ੍ਰਿਪੜੀ ਪੁਲਸ ਨੇ ਕੀਤਾ ਜੇਲ ਵਿਚ ਬੰਦ ਵਿਅਕਤੀਆਂ ਵਲੋਂ ਇਤਰਾਜਯੋਗ ਸਮੱਗਰੀ ਮਿਲਣ ਤੇਪ੍ਰੀਜਨ ਐਕਟ ਤਹਿਤ ਕੇਸ ਦਰਜ
ਪਟਿਆਲਾ, 9 ਅਗਸਤ () : ਥਾਣਾ ਤ੍ਰਿਪੜੀ ਪਟਿਆਲਾ ਦੀ ਪੁਲਸ ਨੇ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਬਾਲ ਕ੍ਰਿਸ਼ਨ ਦੀ ਸਿ਼ਕਾਇਤ ਦੇ ਆਧਾਰ ਤੇ 42, 52 ਏ, ਪ੍ਰੀਜਨ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਸੁਪਰਡੈਂਟ ਬਾਲ ਕ੍ਰਿਸ਼ਨ ਨੇ ਦੱਸਿਆ ਕਿ ਹਵਾਲਾਤੀ ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਚੌਂਹਠ ਥਾਣਾ ਸਦਰ ਸਮਾਣਾ, ਹਵਾਲਾਤੀ ਅੰਮ੍ਰਿਤਪਾਲ ਸਿੰਘ ਪੁਤਰ ਵੱਸਣ ਸਿੰਘ ਵਾਸੀ ਪਿੰਡ ਕੋਹਾੜ ਥਾਣਾ ਸੇਖਵਾਂ ਜਿ਼ਲਾ ਗੁਰਦਾਸਪੁਰ ਹਾਲ ਵਾਸੀ ਆਈਵਰੀ ਟਾਵਰ ਦੇ ਸਾਹਮਣੇ ਮੋਹਾਲੀ ਜੋ1 ਅਗਸਤ ਨੂੰ ਜੇਲ ਹਸਪਤਾਲ ਦੇ ਵਾਰਡ ਨੰ 1 ਵਿਚ ਬੰਦ ਹਵਾਲਾਤੀ ਸੁਖਵਿੰਦਰ ਸਿੰਘ ਵਲੋ ਡਿਊਟੀ ਤੇ ਤਾਇਨਾਤ ਕਰਮਚਾਰੀ ਸਲਿੰਦਰ ਕੁਮਾਰਨੂੰ ਜੇਲ ਹਸਪਤਾਲ ਦੀ ਵਾਰਡ ਨੰ 2 ਵਿਚ ਬੰਦ ਹਵਾਲਾਤੀ ਅੰਮ੍ਰਿਤਪਾਲ ਸਿੰਘ ਨੂੰਰੋਟੀਆਂ
ਫੜਾਉਣ ਵਾਸਤੇਕਿਹਾ ਗਿਆ ਸੀ ਤੇ ਜਦੋਂ ਕਰਮਚਾਰੀ ਰੋਟੀਆਂ ਫੜਾਉਣ ਗਿਆ ਤਾਂ ਸ਼ੱਕ ਪੈਣ ਤੇ ਰੋਟੀਆਂ ਨੂੰ ਚੈਕ ਕੀਤਾ ਤਾਂ ਇਕ ਮੋਬਾਇਲ ਬੈਟਰੀ ਸਮੇਤ ਅਤੇ ਬਿਨਾਂ ਸਿੰਮ ਕਾਰਡ ਦੇ ਬਰਾਮਦ ਹੋਇਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ।