ਥਾਣਾ ਪਸਿਆਣ ਨੇ ਕੀਤਾ ਤਿੰਨ ਵਿਅਕਤੀਆਂ ਸਮੇਤ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਫੇਟ ਮਾਰਨ, ਕੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ
ਪਸਿਆਣਾ, 8 ਅਗਸਤ () : ਥਾਣਾ ਪਸਿਆਣਾ ਦੀ ਪੁਲਸ ਨੇ ਸਿ਼ਕਾਇਤਕਰਤਾ ਸੰਦੀਪ ਪੁੱਤਰ ਤਿਲਕ ਰਾਜ ਵਾਸੀ ਨੇੜੇ ਪ੍ਰਾਇਮਰੀ ਸਕੂਲ ਵਾਰਡ ਨੰ 1 ਚੀਕਾ ਜਿ਼ਲਾ ਕੈਥਲ ਹਰਿਆਣਾ ਦੀ ਸਿ਼ਕਾਇਤ ਦੇ ਆਧਾਰ ਤੇ 3 ਵਿਅਕਤੀਆਂ ਸਮੇਤ ਤਿੰਨ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 109, 115 (2), 303 (2), 324 (4), 351 (2), 191, 190 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਦੀਪਕ ਕੁਮਾਰ ਪੁੱਤਰ ਜੈ ਕਿਸ਼ਨ, ਪਰਵੇਸ਼ ਪੁੱਤਰ ਰਣਧੀਰ, ਕਪਿਲ ਪੁੱਤਰ ਰਾਮੇਸ਼, ਅਮਿਤ ਪੁੱਤਰ ਸਤਬੀਰ ਵਾਸੀਆਨ ਚੀਕਾ ਜਿਲਾ ਕੈਂਥਲ ਹਰਿਆਣਾ ਅਤੇ 3/4 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੰਦੀਪ ਨੇ ਦੱਸਿਆ ਕਿ 6 ਅਗਸਤ ਨੂੰ ਉਹ ਆਪਣੇ ਦੋਸਤ ਟੀਟੂ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਧਰਮਹੇੜੀ ਦੇ ਕੋਲ ਜਾ ਰਿਹਾ ਸੀ ਤਾਂ ਇਕ ਕਾਰ ਜੋ ਕਿ ਚੀਕਾ ਵਾਲੇ ਪਾਸੇ ਤੋਂ ਆਈ ਜਿਸਨੂੰ ਦੀਪਕ ਚਲਾ ਰਿਹਾ ਸੀ ਅਤੇ ਬਾਕੀ ਵਿਅਕਤੀ ਬੈਠੇ ਸਨ ਨੇ ਮਾਰ ਦੇਣ ਦੀ ਨੀਅਤ ਨਾਲ ਕਾਰ ਉਨ੍ਹਾਂ ਵਿਚ ਸਿੱਧੀ ਮਾਰੀ ਤੇ ਕਾਰ ਵਿਚੋਂ ਬਾਹਰ ਨਿਕਲ ਕੇ ਉਸਦੀ ਕੁੱਟਮਾਰ ਕੀਤੀ ਅਤੇ ਇੰਨੇ ਵਿਚ ਹੀ ਇਕ ਹੋਰ ਕਾਰ ਆਈ ਜਿਸ ਵਿਚ ਅਣਪਛਾਤੇ ਵਿਅਕਤੀ ਸਵਾਰ ਸਨ ਨੇ ਵੀ ਉਸਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਸਿ਼ਕਾਇਤਕਰਤਾ ਸੰਦੀਪ ਜੋ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਅਧੀਨ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।