ਥਾਣਾ ਪਾਤੜਾਂ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਤੇਜ਼ ਰਫ਼ਤਾਰ ਨਾਲ ਵਾਹਨ ਲਿਆ ਵਿਚ ਮਾਰਨ ਅਤੇ ਇਕ ਨੂੰ ਮੌਤ ਦੇ ਘਾਟ ਉਤਾਰਨ ਦਾ ਕੇਸ ਦਰਜ
ਪਾਤੜਾਂ, 6 ਅਗਸਤ () : ਥਾਣਾ ਪਾਤੜਾਂ ਦੀ ਪੁਲਸ ਨੇ ਸਿ਼ਕਾਇਤਕਰਤਾ ਰਜਿੰਦਰ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਘੁਮਿਆਰਬਸਤੀ ਪਾਤੜਾਂ ਦੀ ਸਿ਼ਕਾਇਤ ਦੇ ਆਧਾਰ ਤੇ ਵਾਹਨ ਦੇ ਡਰਾਈਵਰ ਵਿਰੁੱਧ ਧਾਰਾ 105, 125, 281, 324 (4) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰਮਾਨ ਸਿੰਗਲਾ ਪੁੱਤਰ ਅਸੋ਼ਕ ਸਿੰਗਲਾ ਵਾਸੀ ਸੁਨਿਆਰ ਬਸਤੀ ਪਾਤੜਾਂ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ 4 ਅਗਸਤ ਨੂੰ ਉਸਦੇ ਪਿਤਾ ਸਕੂਟਰੀ ਤੇ ਸਵਾਰ ਹੋ ਕੇ ਟਰੱਕ ਯੂਨੀਅਨ ਪਾਤੜਾ ਦੇ ਕੋਲ ਜਾ ਰਹੇ ਸਨ ਤਾਂ ਉਕਤ ਵਿਅਕਤੀ ਨੇ ਪਹਿਲਾਂ ਤਾਂ ਆਪਣੀ ਜੀਪ ਤੇਜ ਰਫ਼ਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਰੋਡ ਤੇ ਖੜ੍ਹੇ ਗੋਲ ਗੱਪਿਆਂ ਦੀ ਰੇਹੜੀ ਵਿਚ ਮਾਰੀ ਤੇ ਫਿਰ ਉਸਦੇ ਪਿਤਾ ਵਿਚ ਮਾਰ ਕੇ ਕਾਫੀ ਦੂਰ ਤੱਕ ਘਸੀਟਦਾ ਹੋਇਆ ਟਰੱਕ ਯੂਨੀਅਨ ਦੇ ਬਾਹਰ ਬਣੇ ਨਾਈ ਵਾਲੇ ਖੋਖੇ ਵਿਚ ਮਾਰੀ, ਜਿਸ ਵਿਚ ਸੁਖਵਿੰਦਰ ਸਿੰਘ ਪੁੱਤਰ ਰਾਮ ਚੰਦ ਵਾਸੀ ਨਿਆਲ, ਰਾਮ ਕਰਨ ਪੁੱਤਰ ਰਾਮ ਭਰੋਸੇ ਵਾਸੀ ਪਾਤੜਾ, ਬਲਦੇਵ ਸਿੰਘ ਪੁੱਤਰ ਪਤਲੂ ਅਤੇ ਗੁਰਚਰਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀਆਨ ਦੁਗਾਲ ਕਲਾਂ ਬੈਠੇ ਸਨ, ਜਿਹਨਾ ਦੇ ਵੀ ਕਾਫੀ ਸੱਟਾ ਲੱਗੀਆ ਅਤੇ ਉਸਦੇ ਦੇ ਪਿਤਾ ਦੀ ਤਾਂ ਇਲਾਜ ਦੌਰਾਨ ਮੋਤ ਹੀ ਹੋ ਗਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।