ਥਾਣਾ ਸਦਰ ਨਾਭਾ ਪੁਲਸ ਨੇ ਕੀਤਾ ਤਿੰਨ ਵਿਅਕਤੀਆਂ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਮਾਰਕੁੱਟ ਕਰਨ ਤੇ ਕੇਸ ਦਰਜ
ਨਾਭਾ, 9 ਅਗਸਤ () : ਥਾਣਾ ਸਦਰ ਨਾਭਾ ਦੀ ਪੁਲਸ ਨੇ ਸਿ਼ਕਾਇਤਰਤਾ ਹਰਸਿਮਰਨਜੀਤ ਕੌਰ ਪਤਨੀ ਹਰਸ਼ਪ੍ਰੀਤਮ ਸਿੰਘ ਵਾਸੀ ਪਿੰਡ ਬਿਰੜਵਾਲ ਥਾਣਾ ਸਦਰ ਨਾਭਾ ਦੀ ਸਿ਼ਕਾਇਤ ਦੇ ਆਧਾਰ ਤੇ ਧਾਰਾ 85, 316 (2), 115 (2), 351 (3) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ।ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਹਰਸ਼ਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ, ਮਨਜੀਤ ਕੋਰ ਪਤਨੀ ਅਮਰਜੀਤ ਸਿੰਘ, ਅਮਰਜੀਤ ਸਿੰਘ ਵਾਸੀਆਨ ਪਿੰਡ ਬਿਰੜਵਾਲ ਥਾਣਾ ਸਦਰ ਨਾਭਾ ਸ਼ਾਮਲ ਹਨ।ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਹਰਸਿਮਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਹਰਸ਼ਪ੍ਰੀਤ ਸਿੰਘ ਨਾਲ ਹੋਇਆ ਤੇ ਵਿਆਹ ਤੋਂ ਬਾਅਦ ਹੀ ਉਕਤ ਵਿਅਕਤੀ ਉਸਨੂੰ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਏ। ਸਿ਼ਕਾਇਤਕਰਤਾ ਨੇਦੱਸਿਆ ਕਿ ਉਸਦਾ ਦਾਜ ਦਾ ਸਮਾਨ ਵੀ ਉਪਰੋਕਤ ਵਿਅਕਤੀਆਂ ਦੇ ਕਬਜੇ ਵਿਚ ਹੈ ਅਤੇ 7 ਅਗਸਤ ਨੂੰ ਹਰਸ਼ਪ੍ਰੀਤ ਸਿੰਘ ਨੇਉਸਦੀ ਕੁਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।