ਥਾਣਾ ਸਨੌਰ ਪੁਲਸ ਨੇ ਕੀਤਾ ਇਕ ਵਿਰੁੱਧ ਆਰਮਜ ਐਕਟ ਤਹਿਤ ਕੇਸ ਦਰਜ
ਸਨੌਰ, 6 ਅਗਸ () : ਥਾਣਾ ਸਨੌਰ ਪੁਲਸ ਨੇ ਇਕ ਵਿਅਕਤੀ ਵਿਰੁੱਧ 1 ਦੇਸੀ ਪਿਸਤਟਲ ਅਤੇ 3 ਜਿੰਦਾ ਕਾਰਤੂਸ ਬਰਾਮਦ ਹੋਣ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਵਿਸ਼ਾਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮਨੋਲੀ ਥਾਣਾ ਸੁਹਾਣਾ ਜਿਲਾ ਮੋਹਾਲੀ ਸ਼ਾਮਲ ਹੈ। ਪੁਲਸ ਮੁਤਾਬਕ ਏ. ਐਸ. ਆਈ. ਬਗੀਚਾ ਸਿੰਘ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਨੂਰ ਖੇੜੀਆਂ ਰੋਡ ਸਨੌਰ ਦੇ ਕੋਲ ਮੌਜੂਦ ਸਨ ਨੇ ਜਦੋਂ ਉਪਰੋਕਤ ਵਿਅਕਤੀ ਨੂੰ ਰੋਕ ਕੇ ਚੈਕ ਕੀਤਾ ਤਾਂ ਉਸ ਕੋਲੋਂ 1 ਦੇਸੀ ਪਿਸਤਟਲ ਅਤੇ 3 ਜਿੰਦਾ ਕਾਰਤੂਸ ਬਰਾਮਦ ਹੋਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂਕਰ ਦਿੱਤੀ ਹੈ।