ਥਾਣਾ ਸਨੌਰ ਪੁਲਸ ਨੇ ਕੀਤਾ ਇਕ ਵਿਅਕਤੀ ਵਿਰੁੱਧ ਵੱਖ ਵੱਖ ਧਾਰਾਵਾਂ ਦੇ ਨਾਲ ਪੋਸਕੋ ਐਕਟ ਤਹਿਤ ਕੇਸ ਦਰਜ
ਸਨੌਰ, 9 ਅਗਸਤ () : ਥਾਣਾ ਸਨੌਰ ਦੀ ਪੁਲਸ ਨੇ ਸਿ਼ਕਾਇਤਕਰਤਾ ਦੀ ਸਿ਼ਕਾਇਤ ਦੇ ਆਧਾਰ ਤੇ ਇਕ ਵਿਅਕਤੀ ਵਿਰੁੱਧ ਧਾਰਾ 64, 123 ਬੀ. ਐਨ. ਐਸ. ਅਤੇ ਸੈਕਸ਼ਨ 04 ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਧਿਆਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਪਿੰਡ ਕਰਨਪੁਰ ਥਾਣਾ ਸਨੋਰ ਸ਼ਾਮਲ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਨੇ ਦੱਸਿਆ ਕਿ 29 ਜੁਲਾਈ ਨੂੰ ਉਸਨੂੰਸੂਚਨਾ ਮਿਲੀ ਕਿ ਉਸਦੀ ਲੜਕੀ ਅਤੇ ਉਪਰੋਕਤ ਵਿਅਕਤੀ ਗੁਰਧਿਆਨ ਸਿੰਘ ਜੋ ਕਿ ਪਿੰਡ ਦੇ ਸ਼ਮਸ਼ਾਨਘਾਟ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਏ ਹਨ ਜਿਨ੍ਹਾਂ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਹੈ । ਸਿ਼ਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਸ਼ਮਸ਼ਾਨਘਾਟ ਪਹੁੰਚੀ ਤਾਂ ਇਸ ਦੌਰਾਨ ਗੁਰਧਿਆਨ ਦਾ ਪਰਿਵਾਰ ਵੀ ਆ ਗਿਆ ਤੇ ਜਦੋਂ ਉਸਨੇ ਆਪਣੀ ਲੜਕੀ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾ ਦਿੱਤਾ ਅਤੇ 30 ਜੁਲਾਈ ਨੂੰ ਪੁਲਸ ਨੇ ਲੜਕੀ ਦਾ ਬਿਆਨ ਲਿਖ ਲਿਆ ਸੀ ਪਰ ਉਸ ਸਮੇਂ ਬਦਨਾਮੀ ਦੇ ਡਰੋਂ ਕੇਵਲ ਗਲਤੀ ਨਾਲ ਜਹਿਰੀਲੀ ਦਵਾਈ ਪੀਣ ਸਬੰਧੀ ਬਿਆਨ ਦਰਜ ਕਰਵਾ ਦਿੱਤਾ ਸੀ ਤੇ 7 ਅਗਸਤ ਨੂੰ ਉਸਦੀ ਲੜਕੀ ਨੇ ਦੱਸਿਆ ਕਿ 29 ਜੁਲਾਈ ਨੂੰ ਉਪਰੋਕਤ ਵਿਅਕਤੀ ਨੇ ਉਸਨੂੰ ਸ਼ਮਸ਼ਾਨਘਾਟ ਵਿਖੇ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਸਨੂੰ ਜਹਿਰੀਲੀ ਦਵਾਈ ਪਿਲਾ ਦਿੱਤੀ ਅਤੇ ਆਪ ਵੀ ਵੀ ਲਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।