ਥਾਣਾ ਸ਼ੰਭੂ ਪੁਲਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਤੇ ਚੋਰੀ ਦਾ ਕੇਸ ਦਰਜ
ਸੰਭੂ, 9 ਅਗਸਤ () : ਥਾਣਾ ਸ਼ੰਭੂ ਦੀ ਪੁਲਸ ਨੇ ਸਿ਼ਕਾਇਤਕਰਤਾ ਸਤਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੋਹਾਲੀ ਦੀ ਸਿ਼ਕਾਇਤ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 303 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸਤਪਾਲ ਸਿੰਘ ਨੇ ਦੱਸਿਆ ਕਿ 6 ਅਗਸਤ ਨੂੰ ਜਦੋਂ ਉਹ ਆਪਣੇ ਕੰਟੇਨਰ ਵਿਚ ਲੋਸਿਟਿਕ ਗੋਦਾਮ ਨਾਲ ਲੱਗਦੇ ਪਿੰਡ ਤੇਪਲਾ ਵਿਚੋਂ ਜੀ. ਐਨ. ਟੀ. ਐਲ. ਪ੍ਰੋਡਕਟ ਦੇ 1926 ਬਾਕਸ ਲੋਡ ਕਰਕੇ ਮਹਾਰਾਸ਼ਟਰਾ ਲਈ ਤੁਰਿਆ ਸੀ ਅਤੇ ਪਿੰਡ ਖੇੜੀ ਗੁਰਨਾ ਦੇ ਕੋਲ ਕੰਟੇਨਰ ਖੜ੍ਹਾ ਕਰਕੇ ਸੋ ਗਿਆ ਤੇ ਜਦੋਂ ਅਗਲੇ ਦਿਨ ਉਠਿਆ ਤਾਂ ਦੇਖਿਆ ਕਿ ਕੰਟੇਨਰ ਵਿਚੋਂ 160 ਬਾਕਸ ਗਾਇਬ ਸਨ, ਜਿਨ੍ਹਾਂ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਿਆ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।