ਥਾਣੇ ’ਚ ਪ੍ਰਦਰਸ਼ਨ ਕਰਕੇ ਪੁਲਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਭਾਜਪਾ ਆਗੂ ਅਤੇ ਅਦਾਕਾਰਾ ਰੂਪਾ ਗਾਂਗੁਲੀ ਹਿਰਾਸਤ ’ਚ
ਕੋਲਕਾਤਾ : ਕੋਲਕਾਤਾ ਦੇ ਇਕ ਥਾਣੇ ’ਚ ਪ੍ਰਦਰਸ਼ਨ ਕਰਕੇ ਪੁਲਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਹੇਠ ਭਾਜਪਾ ਆਗੂ ਅਤੇ ਅਦਾਕਾਰਾ ਰੂਪਾ ਗਾਂਗੁਲੀ ਨੂੰ ਹਿਰਾਸਤ ’ਚ ਲਿਆ ਗਿਆ।ਦੱਸਣਯੋਗ ਹੈ ਕਿ ਰੂਪਾ ਗਾਂਗੁਲੀ ਸੁਰੱਖਿਆ ਬਲਾਂ ਨਾਲ ਖਿੱਚ-ਧੂਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪੰਜ ਵਿਅਕਤੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਸ਼ਹਿਰ ਦੇ ਬਾਂਸਦਰੋਨੀ ਇਲਾਕੇ ਵਿਚ ਸਥਾਨਕ ਲੋਕਾਂ ਨੇ ਬੁੱਧਵਾਰ ਸਵੇਰੇ ਮਸ਼ੀਨ ਦੇ ਪਹੀਏ ਹੇਠ ਆ ਕੇ 9ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੁਲੀਸ ਅਧਿਕਾਰੀਆਂ ਦਾ ਘਿਰਾਓ ਕੀਤਾ।