ਥਾਰ ਗੱਡੀ ਦੇ ਥੱਲੇ ਲੋਕਾਂ ਨੂੰ ਕੁਚਲ ਕੇ ਮਾਰਨ ਵਾਲੇ ਨਾਬਾਲਗ ਲੜਕੇ ਨੂੰ ਪੁਲਸ ਨੇ ਕੀਤਾ ਗਿਰਫ਼ਤਾਰ
ਮਾਨਯੋਗ ਕੋਰਟ ਨੇ ਭੇਜਿਆ ਬਾਲ ਸੁਧਾਰ ਜੇਲ੍ਹ ਲੁਧਿਆਣਾ
ਨਾਬਾਲਗ ਕਾਨੂੰਨ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਕਾਰ ਨੇ 18 ਸਤੰਬਰ ਤੱਕ ਲਗਾਈ ਰੋਕ*
ਪੁਲਿਸ ਨੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਲਾਈਆਂ ਖ਼ਤਰਨਾਕ ਇਹ ਧਾਰਾ 105,125, 281,324(4)ਬੀ ਐਨ ਐਸ
ਪਾਤੜਾਂ, 7 ਅਗਸਤ () : ਬੀਤੇ ਦਿਨੀਂ ਪਾਤੜਾਂ ਦੇ ਇੱਕ ਕਾਰ ਡੀਲਰ ਦੇ ਨਾਬਾਲਗ ਲੜਕੇ ਵੱਲੋਂ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਟਰੱਕ ਯੂਨੀਅਨ ਦੇ ਸਾਹਮਣੇ ਥਾਰ ਗੱਡੀ ਦੇ ਥੱਲੇ ਸੱਤ ਦੇ ਕਰੀਬ ਵਿਆਕਤੀਆਂ ਨੂੰ ਦਰੜ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਕਰਕੇ ਪਾਤੜਾਂ ਦੇ ਡੀ. ਐਸ. ਪੀ. ਦਲਜੀਤ ਸਿੰਘ ਵਿਰਕ ਤੇ ਸਿੱਟੀ ਇੰਚਾਰਜ ਸ੍ਰ ਕਰਨੈਲ ਸਿੰਘ ਨੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਬਹੁਤ ਵੱਡਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੱਖ ਵੱਖ ਖ਼ਤਰਨਾਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਨਾਬਾਲਗ ਲੜਕੇ ਦੀ ਗਿਰਫਤਾਰ ਕਰਕੇ ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜਿਸ ਤੇ ਮਾਨਯੋਗ ਅਦਾਲਤ ਨੇ ਨਾਬਾਲਗ ਮੁੰਡੇ ਨੂੰ ਬਾਲ ਸੁਧਾਰ ਜੇਲ੍ਹ ਲੁਧਿਆਣਾ ਵਿਖੇ ਰੱਖਣ ਦੇ ਹੁਕਮ ਸੁਨਾ ਦਿੱਤਾ ਜਿਸ ਦੀ ਪਾਲਣਾ ਕਰਨ ਲਈ ਬੀਤੇ ਦਿਨ ਸਿੱਟੀ ਪੁਲਿਸ ਨਾਬਾਲਗ ਲੜਕੇ ਨੂੰ ਬਾਲ ਸੁਧਾਰ ਘਰ ਲੁਧਿਆਣਾ ਵਿਖੇ ਛੱਡ ਕੇ ਆਈ ਹੈ ਸਿਟੀ ਇੰਚਾਰਜ ਕਰਨੈਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਜੋ ਸਰਕਾਰ ਨੇ ਨਾਬਾਲਗ ਬੱਚੇ ਵੱਲੋਂ ਵੱਡੇ ਵੀਹਕਲ ਚਲਾਉਣ ਨੂੰ ਲੇ ਕੇ ਨਵਾਂ ਕਾਨੂੰਨ ਪਾਸ ਕੀਤਾ ਹੈ ਉਸ ਤੇ ਸਰਕਾਰ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਉਸ ਕਾਨੂੰਨ ਤੇ ਕੁੱਝ ਦਿਨਾਂ ਲਈ ਰੋਕ ਲੱਗਾ ਦਿਤੀ ਹੈ