ਪਵਿੱਤਰ ਗੁਰਬਾਣੀ ਦੇ ਨਿਤਨੇਮ ਵਾਲੇ ਗੁਟਕੇ ਦੀ ਆਨ ਲਾਈਨ ਲੱਗੀ ਸੇਲ ਤੇ ਸਿੱਖ ਤਾਲਮੇਲ ਕਮੇਟੀ ਕੀਤਾ ਵਿਰੋਧ
ਜਲੰਧਰ : ਸਿੱਖ ਤਾਲਮੇਲ ਕਮੇਟੀ ਵੱਲੋਂ ਪਵਿੱਤਰ ਗੁਰਬਾਣੀ ਦੇ ਨਿਤਨੇਮ ਵਾਲੇ ਗੁਟਕੇ ਦੀ ਐਮਾਜ਼ੋਨ ਆਨਲਾਈਨ ਵੈੱਬਸਾਈਟ ’ਤੇ ਲੱਗੀ ਸੇਲ ’ਤੇ ਇਤਰਾਜ਼ ਪ੍ਰਗਟਾਉਂਦਿਆਂ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਐਮਾਜ਼ੋਨ ਆਨਲਾਈਨ ਵੈੱਬਸਾਈਟ ’ਤੇ ਉਨ੍ਹਾਂ ਦੇਖਿਆ ਕਿ ਗੁਟਕਾ ਸਾਹਿਬ ਵੇਚਣ ਲਈ ਵੱਖ-ਵੱਖ ਤਰ੍ਹਾਂ ਦੇ ਰੇਟ ਲਗਾ ਕੇ ਸੇਲ ਰਾਹੀਂ ਘੱਟਾ ਕੇ ਰੇਟ ਲਿਖ ਕੇ ਵੇਚੇ ਜਾ ਰਹੇ ਸਨ, ਜਿਸ ਤੋਂ ਬਅਦ ਕਮੇਟੀ ਮੈਂਬਰ ਤੁਰੰਤ ਹਰਕਤ ’ਚ ਆ ਕੇ ਐਮਾਜ਼ੋਨ ਦੇ ਚੌਗਿਟੀ ਬਾਈਪਾਸ ਸਥਿਤ ਦਫ਼ਤਰ ’ਚ ਜ਼ਬਰਦਸਤ ਰੋਸ ਵਿਖਾਵਾ ਕਰ ਕੇ ਦਫ਼ਤਰ ਨੂੰ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਜਿਸ ਕੰਪਨੀ ’ਚ ਗੁਰਬਾਣੀ ਦਾ ਨਿਰਾਦਰ ਹੋ ਰਿਹਾ ਹੈ। ਰੋਸ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਐਮਾਜ਼ੋਨ ਕੰਪਨੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ। ਉਪਰੰਤ ਥਾਣਾ ਮੁਖੀ ਵੱਲੋਂ ਲਿਖਤੀ ਸ਼ਿਕਾਇਤ ਮੰਗੀ ਗਈ ਤੇ ਭਰੋਸਾ ਦਿੱਤਾ ਕਿ ਪੁਲਿਸ ਪਹਿਲ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ।