ਪ੍ਰਧਾਨ ਮੰਤਰੀ ਨੇ ਓਲੰਪਿਕ ਵਿਚ ਫੋਗਾਟ ਦੇ ਅਯੋਗ ਕਰਾਰ ਦਿੱਤੇ ਜਾਣ ਤੇ ਟਵੀਟ ਕਰਕੇ ਆਖਿਆ ਵਿਨੇਸ਼, ‘‘ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ।
ਨਵੀਂ ਦਿੱਲੀ, 7 ਅਗਸਤ : ਪੈਰਿਸ ਓਲੰਪਿਕ ਦੋਰਾਨ ਭਾਰਤੀ ਖਿਡਾਰੀ ਵਿਨੇਸ਼ ਫੋਗਾਟ ਨੂੰ ਫਾਈਨਲ ਤੋਂ ਐਨ ਪਹਿਲਾਂ 100 ਗ੍ਰਾਮ ਭਾਰ ਵੱਧ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਵਿਨੇਸ਼, ‘‘ਤੁਸੀਂ ਚੈਂਪੀਅਨਾਂ ਵਿੱਚ ਇੱਕ ਚੈਂਪੀਅਨ ਹੋ! ਤੁਸੀਂ ਭਾਰਤ ਦਾ ਮਾਣ ਹੋ ਅਤੇ ਹਰ ਭਾਰਤੀ ਲਈ ਪ੍ਰੇਰਣਾ ਹੋ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਝਟਕਾ ਕਾਫ਼ੀ ਦੁੱਖਦਾਇਕ ਹੈ, ਪਰ ਤੁਸੀਂ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਦੇ ਹੋ, ਮਜ਼ਬੂਤੀ ਨਾਲ ਵਾਪਸ ਆਓ, ਅਸੀਂ ਤੁਹਾਡੇ ਲਈ ਜੁੜ ਰਹੇ ਹਾਂ