ਪ੍ਰਧਾਨ ਮੰਤਰੀ ਨੇ ਕੀਤਾ ਦਿੱਲੀ ’ਚ 1675 ਫਲੈਟਾਂ, ਸਰਕਾਰੀ ਕੁਆਰਟਰਾਂ, ਵਿਸ਼ਵ ਵਪਾਰ ਕੇਂਦਰ ਸਮੇਤ 4500 ਕਰੋੜ ਰੁਪਏ ਮੁੱਲ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ

ਪ੍ਰਧਾਨ ਮੰਤਰੀ ਨੇ ਕੀਤਾ ਦਿੱਲੀ ’ਚ 1675 ਫਲੈਟਾਂ, ਸਰਕਾਰੀ ਕੁਆਰਟਰਾਂ, ਵਿਸ਼ਵ ਵਪਾਰ ਕੇਂਦਰ ਸਮੇਤ 4500 ਕਰੋੜ ਰੁਪਏ ਮੁੱਲ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ
ਨਵੀਂ ਦਿੱਲੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ’ਚ ਝੁੱਗੀ ਝੌਂਪੜੀਆਂ ਦੇ ਲੋਕਾਂ ਲਈ 1675 ਫਲੈਟਾਂ, ਸਰੋਜਨੀ ਨਗਰ ਸਰਕਾਰੀ ਕੁਆਰਟਰਾਂ, ਵਿਸ਼ਵ ਵਪਾਰ ਕੇਂਦਰ ਸਮੇਤ 4500 ਕਰੋੜ ਰੁਪਏ ਮੁੱਲ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਦਿੱਲੀ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਦਾ ਬਿਗਲ ਵੀ ਵਜਾ ਦਿੱਤਾ। ਇਸ ਮੌਕੇ ਉਨ੍ਹਾਂ ‘ਆਪ’ ਨੂੰ ਦਿੱਲੀ ਲਈ ‘ਆਪਦਾ’ (ਆਫਤ) ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲਾਂ ’ਚ ਕੁਝ ਲੋਕਾਂ ਨੇ ਕੌਮੀ ਰਾਜਧਾਨੀ ਨੂੰ ‘ਆਪਦਾ’ ਵੱਲ ਧੱਕ ਦਿੱਤਾ ਹੈ। ਦਿੱਲੀ ਵਾਸੀਆਂ ਨੂੰ 1675 ਫਲੈਟਾਂ ਦੀ ਵੰਡ ਕਰਨ ਮੌਕੇ ਪ੍ਰਧਾਨ ਮੰਤਰੀ ਨੇ ਕੁਝ ਲਾਭਪਾਤਰੀਆਂ ਨੂੰ ਫਲੈਟਾਂ ਦੀਆਂ ਚਾਬੀਆਂ ਵੀ ਸੌਂਪੀਆਂ ਤੇ ਦਿੱਲੀ ਯੂਨੀਵਰਸਿਟੀ ਦੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਨਵੇਂ ਕੈਂਪਸਾਂ ਅਤੇ ਰੌਸ਼ਨਪੁਰਾ (ਨਜਫ਼ਗੜ੍ਹ) ਸਥਿਤ ਵੀਰ ਸਾਵਰਕਰ ਕਾਲਜ ਦਾ ਵਰਚੁਅਲੀ ਨੀਂਹ ਪੱਥਰ ਵੀ ਰੱਖਿਆ। ਅਸ਼ੋਕ ਵਿਹਾਰ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ‘ਆਪ’ ਨੂੰ ਹਰਾਉਣ ਦਾ ਸੱਦਾ ਦਿੰਦਿਆਂ ‘ਆਪ-ਦਾ ਕੋ ਨਹੀਂ ਸਹੇਂਗੇ, ਬਦਲ ਕਰ ਰਹੇਂਗੇ’ ਦਾ ਨਾਅਰਾ ਵੀ ਦਿੱਤਾ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ ਮੋਦੀ ਨੇ ਕਿਹਾ ਕਿ ਉਹ ਵੀ ਆਪਣੇ ਲਈ ‘ਸ਼ੀਸ਼ ਮਹਿਲ’ ਬਣਾ ਸਕਦੇ ਸਨ ਪਰ ਉਨ੍ਹਾਂ ਦਾ ਸੁਪਨਾ ਦੇਸ਼ ’ਚ ਹਰ ਕਿਸੇ ਲਈ ਪੱਕਾ ਘਰ ਯਕੀਨੀ ਬਣਾਉਣਾ ਹੈ । ਉਨ੍ਹਾਂ ‘ਆਪ’ ਸਰਕਾਰ ’ਤੇ ਸਕੂਲੀ ਸਿੱਖਿਆ ਤੋਂ ਲੈ ਕੇ ਪ੍ਰਦੂਸ਼ਣ ਖ਼ਿਲਾਫ਼ ਜੰਗ ਅਤੇ ਸ਼ਰਾਬ ਦੇ ਕਾਰੋਬਾਰ ਸਮੇਤ ਕਈ ਖੇਤਰਾਂ ’ਚ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਾਇਆ । ਉਨ੍ਹਾਂ ‘ਆਪ’ ਆਗੂਆਂ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਵੀ ਲਾਇਆ ।

Leave a Comment

Your email address will not be published. Required fields are marked *

Scroll to Top