ਪੰਜਾਬ ਹਰਿਆਣਾ ਸਮੇਤ ਕਈ ਸ਼ਹਿਰਾਂ ਵਿਚ ਈ. ਡੀ. ਨੇ ਛਾਪੇਮਾਰੀ ਕਰਕੇ 122 ਕਰੋੜ ਦੀਆਂ 145 ਜਾਇਦਾਦਾਂ ਕੀਤੀਆਂ ਜਬਤ
ਨਵੀਂ ਦਿੱਲੀ : ਹਰਿਆਣਾ ਦੇ ਮਾਈਨਿੰਗ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ’ਚ ਈ. ਡੀ. ਨੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦੇ ਸ਼ਹਿਰਾਂ ਵਿਚ 122 ਕਰੋੜ ਰੁਪਏ ਦੀਆਂ 145 ਜਾਇਦਾਦਾਂ ਕੁਰਕ ਕੀਤੀਆਂ ਹਨ। ਇਸ ਵਿਚ ਹਰਿਆਣਾ ਦੇ ਗੁਰੂਗ੍ਰਾਮ ਵਿਚ 100 ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਵੀ ਸ਼ਾਮਲ ਹੈ। ਈ. ਡੀ. ਵੱਲੋਂ ਇਹ ਕਾਰਵਾਈ ਹਰਿਆਣਾ ਦੇ ਗੁਰੂਗ੍ਰਾਮ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਕਰਨਾਲ, ਯਮੁਨਾਨਗਰ, ਪੰਚਕੂਲਾ, ਚੰਡੀਗੜ੍ਹ ਅਤੇ ਪੰਜਾਬ ਦੇ ਮੋਹਾਲੀ ਵਿਚ ਕੀਤੀ ਗਈ ਹੈ। ਇਸ ਮਾਮਲੇ ਵਿਚ ਕਾਂਗਰਸ ਦੇ ਸੋਨੀਪਤ ਤੋਂ ਵਿਧਾਇਕ ਸੁਰਿੰਦਰ ਪਵਾਰ, ਇਨੈਲੋ ਆਗੂ ਤੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਦੇ ਪੀ. ਐੱਸ. ਬਿਲਡਟੈੱਕ ਦੇ ਮਾਲਕ ਇੰਦਰਪਾਲ ਸਿੰਘ, ਕਾਂਗਰਸੀ ਆਗੂ ਮਨੋਜ ਵਧਵਾ, ਕੁਲਵਿੰਦਰ ਸਿੰਘ ਸਮੇਤ ਅੰਗਦ ਸਿੰਘ ਮੱਕੜ, ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਈ. ਡੀ. ਨੇ ਮੁਲਜ਼ਮ ਬਣਾਇਆ ਹੈ।