ਫੋਨ ਨੰਬਰ ਛੁਪਾਉਣ ਲਈ ਇਸਤੇਮਾਲ ਕੀਤੇ ਜਾਂਦੇ ਸਿਮ ਬਾਕਸ ਕੀਤੇ ਬਰਾਮਦ
ਓੜੀਸਾ : ਭਾਰਤ ਦੇਸ਼ ਦੇ ਓਡੀਸ਼ਾ ਅਤੇ ਝਾਰਖੰਡ ਪੁਲਸ ਵੱਲੋਂ ਮੰਗਲਵਾਰ ਨੂੰ ਰਾਂਚੀ ਵਿਚ ਕੀਤੀ ਗਈ ਸਾਂਝੀ ਛਾਪੇਮਾਰੀ ਵਿਚ ਇਕ ਖਾਲੀ ਫਲੈਟ ਵਿਚੋਂ ਘੱਟੋ-ਘੱਟ ਪੰਜ `ਸਿਮ ਬਾਕਸ` ਬਰਾਮਦ ਕੀਤੇ ਗਏ। ਓਡੀਸ਼ਾ ਪੁਲਸ ਨੇ ਹਾਲ ਹੀ ਵਿਚ ਇਕ ਵੱਡੇ `ਸਿਮ ਬਾਕਸ` ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਅਤੇ ਇਹ ਸਿਮ ਬਾਕਸ ਇਸ ਨਾਲ ਜੁੜੇ ਹੋਏ ਹਨ। `ਸਿਮ ਬਾਕਸ` ਦੀ ਵਰਤੋਂ ਅਸਲ ਫੋਨ ਨੰਬਰ ਨੂੰ ਛੁਪਾਉਣ ਲਈ ਕੀਤੀ ਜਾਂਦੀ ਹੈ ਅਤੇ ਅਕਸਰ ਸਾਈਬਰ ਅਪਰਾਧਾਂ, ਨਫ਼ਰਤ ਭਰੇ ਭਾਸ਼ਣਾਂ, ਅੱਤਵਾਦੀ ਕਾਰਵਾਈਆਂ, ਜਬਰੀ ਵਸੂਲੀ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਲਈ ਕੀਤੀ ਜਾਂਦੀ ਹੈ, ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਚੁਣੌਤੀਆਂ ਖੜ੍ਹੀਆਂ ਕਰਦੇ ਹਨ। ਰਾਂਚੀ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸਐੱਸਪੀ) ਚੰਦਨ ਕੁਮਾਰ ਸਿਨਹਾ ਨੇ ਪੀਟੀਆਈ ਨੂੰ ਦੱਸਿਆ, “ਓਡੀਸ਼ਾ ਅਤੇ ਰਾਂਚੀ ਪੁਲਸ ਨੇ ਨਮਕੁਮ ਥਾਣਾ ਖੇਤਰ ਦੇ ਅਧੀਨ ਮੌਲਾਨਾ ਆਜ਼ਾਦ ਕਾਲੋਨੀ ਵਿਚ ਇਕ ਫਲੈਟ ਵਿਚ ਛਾਪਾ ਮਾਰਿਆ ਗਿਆ। ਖਾਲੀ ਪਏ ਫਲੈਟ ਵਿਚ ਛਾਪਾ ਮਾਰ ਕੇ ਘੱਟੋ-ਘੱਟ ਪੰਜ `ਸਿਮ ਬਾਕਸ` ਬਰਾਮਦ ਕੀਤੇ ਗਏ ।