ਬਿਹਾਰ ਵਿਚ ਹੋਏ ਧਮਾਕੇ ਵਿੱਚ ਸੱਤ ਬੱਚੇ ਜ਼ਖ਼ਮੀ
ਭਾਗਲਪੁਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਭਾਗਲਪੁਰ ਜਿ਼ਲ੍ਹੇ ’ਚ ਕੂੜੇ ਦੇ ਢੇਰ ਕੋਲ ਹੋਏ ਧਮਾਕੇ ਵਿੱਚ ਸੱਤ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।ਭਾਗਲਪੁਰ ਦੇ ਐੱਸਐੱਸਪੀ ਆਨੰਦ ਕੁਮਾਰ ਨੇ ਦੱਸਿਆ ਕਿ ਇਹ ਧਮਾਕਾ ਖਿਲਾਫ਼ਤ ਨਗਰ ਵਿੱਚ ਵਾਪਰਿਆ। ਇਹ ਖੇਤਰ ਕਸਬੇ ਦੇ ਹਬੀਬਪੁਰ ਥਾਣੇ ਅਧੀਨ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਬੱਚਿਆਂ ਨੇ ਅਣਜਾਣੇ ਵਿੱਚ ਹੀ ਕਿਸੇ ਧਮਾਕਾਖੇਜ਼ ਵਸਤੂ ਨਾਲ ਛੇੜ-ਛਾੜ ਕੀਤੀ ਸੀ। ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਸੱਤ ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।